Corona in Bathinda: ਬਠਿੰਡਾ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, 8 ਹੋਰ ਨਵੇਂ ਮਾਮਲੇ ਆਏ ਸਾਹਮਣੇ ਇੱਕ ਮਰੀਜ਼ ਦੀ ਹੋਈ ਮੌਤ

8-new-corona-positive-case-in-bathinda

Corona in Bathinda: ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ‘ਚ ਬਠਿੰਡਾ ਤੋਂ ਕੋਰੋਨਾ ਦੇ 8 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਬਠਿੰਡਾ ‘ਚ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਜਦਕਿ ਜ਼ਿਲ੍ਹੇ ‘ਚ ਹੁਣ ਐਕਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਅੱਜ ਦੇ ਨਤੀਜਿਆਂ ਨੇ ਇਹ ਵੀ ਖੁਲਾਸਾ ਕਰ ਦਿੱਤਾ ਹੈ ਕਿ ਹੁਣ ਕੋਰੋਨਾ ਨੇ ਬਠਿੰਡਾ ਛਾਉਣੀ ‘ਚ ਵੀ ਦਸਤਕ ਦੇ ਦਿੱਤੀ ਹੈ।

ਬਠਿੰਡਾ ਵਿੱਚ ਕੋਰੋਨਾ ਦੀ ਸਥਿਤੀ:-

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਕੁੱਲ 8 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਨ੍ਹਾਂ ‘ਚ ਬਿਰਲਾ ਮਿਲ ਕਾਲੋਨੀ ਦਾ ਉਹ ਵਿਅਕਤੀ ਵੀ ਹੈ, ਜਿਸ ਦੀ ਕੱਲ੍ਹ ਮੌਤ ਹੋ ਗਈ ਸੀ। ਸ਼ੱਕ ਦੇ ਅਧਾਰ ‘ਤੇ ਉਸ ਦੇ ਸੈਂਪਲ ਕੋਰੋਨਾ ਟੈਸਟ ਲੈਈ ਭੇਜੇ ਗਏ ਸਨ, ਜਿਸ ਕਾਰਨ ਉਸ ਦਾ ਅੰਤਿਮ ਸੰਸਕਾਰ ਵੀ ਕੋਰੋਨਾ ਮਰੀਜ਼ ਵਾਂਗ ਹੀ ਇਹਤਿਆਤ ਨਾਲ ਕੀਤਾ ਗਿਆ ਸੀ ਪਰ ਅੱਜ ਉਕਤ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਦੂਜੇ ਪਾਸੇ ਬਾਕੀ ਪਾਜ਼ਿਟਿਵ ਆਏ 7 ਕੇਸਾਂ ਚ 3 ਬਠਿੰਡਾ ਛਾਉਣੀ ਤੋਂ ਹਨ, ਜਿਨ੍ਹਾਂ ਚ ਇਕ ਔਰਤ ਵੀ ਹੈ, ਬਾਕੀ 4 ਬਠਿੰਡਾ ਸ਼ਹਿਰ ਦੇ ਹਨ। ਜ਼ਿਲ੍ਹੇ ‘ਚ ਕੁਲ ਐਕਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ।

Bathinda News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ