ਬਰਨਾਲਾ ਸਾਬਕਾ ਕਬੱਡੀ ਖਿਡਾਰੀ ਦੀ ਨਸ਼ੇ ਦੇ ਟੀਕੇ ਕਾਰਨ ਮੌਤ

Barnala former kabaddi player died due to drug injection

ਕਸਬਾ ਭਦੌੜ ਦੇ ਤਲਵੰਡੀ ਰੋਡ ਤੋਂ ਇਕ ਨੌਜਵਾਨ ਕਬੱਡੀ ਖਿਡਾਰੀ ਕਰਮਾ ਸਿੰਘ (26) ਪੁੱਤਰ ਬੁੱਟਾ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਦੇ ਭਰਾ ਧਰਮਾ ਸਿੰਘ ਪੁੱਤਰ ਬੁੱਟਾ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਕਰਮਾ ਸਿੰਘ ਕਬੱਡੀ ਖਿਡਾਰੀ ਸੀ ਅਤੇ ਉਸਨੇ ਕਈ ਟੂਰਨਾਮੈਂਟ ’ਚ ਕੱਪ ਜਿੱਤੇ ਹਨ ਪਰ ਪਿਛਲੇ ਇਕ ਸਾਲ ਤੋਂ ਉਹ ਨਸ਼ੇ ਦੀ ਦਲਦਲ ’ਚ ਫਸ ਗਿਆ।

ਮੰਗਲਵਾਰ ਸਾਨੂੰ 12:15 ਵਜੇ ਦੇ ਕਰੀਬ ਕਿਸੇ ਜਾਣ-ਪਛਾਣ ਵਾਲੇ ਦਾ ਫੋਨ ਆਇਆ ਕਿ ਕਰਮਾ ਸਿੰਘ ਪਿੰਡ ਬੀਹਲੀ ਵਾਲੀ ਕੱਸੀ ’ਤੇ ਡਿੱਗਿਆ ਪਿਆ ਹੈ। ਜਦੋਂ ਅਸੀਂ ਘਟਨਾ ਸਥਾਨ ’ਤੇ ਗਏ ਤਾਂ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰਮਾ ਸਿੰਘ ਨੇ ਆਪਣੀ ਗਰਦਨ ਵਾਲੀ ਨਾੜ ’ਚ ਚਿੱਟੇ ਦਾ ਟੀਕਾ ਲਾਇਆ ਹੋਇਆ ਸੀ ਜੋ ਅਸੀਂ ਕੱਢ ਦਿੱਤਾ ਹੈ ਪਰ ਜਦੋਂ ਅਸੀਂ ਕਰਮਾ ਨੂੰ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ