Corona in Mansa: ਮਾਨਸਾ ‘ਚ ਇੱਕ ਹੋਰ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ

another-patient-in-mansa-beat-corona

Corona in Mansa: Corona (coronavirus) ਸੰਕਟ ‘ਚ ਇੱਕ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਮਾਨਸਾ (Mansa) ਜ਼ਲ੍ਹੇ ‘ਚ ਇੱਕ ਹੋਰ Corona ਸਕਾਰਾਤਮਕ (Covid-19 positive) ਮਰੀਜ਼ ਠੀਕ ਹੋ ਗਈ ਤੇ ਉਹ ਆਪਣੇ ਘਰ ਵਾਪਸ ਆ ਗਈ। ਦੱਸ ਦਈਏ ਕਿ Corona ਦੀ ਲੜਾਈ ਜਿੱਤਣ ਵਾਲੀ ਔਰਤ ਦਾ ਨਿੱਘਾ ਸਵਾਗਤ ਕਰਦਿਆਂ ਉਸ ਨੂੰ ਰਵਾਨਾ ਕੀਤਾ ਗਿਆ।

ਇਹ ਵੀ ਪੜ੍ਹੋ : Corona in Punjab: ਹਜ਼ੂਰ ਸਾਹਿਬ ਤੋਂ ਪਰਤੇ 14 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪੰਜਾਬ ਦੇ ਹਾਲਾਤ ਫਿਰ ਹੋਏ ਖ਼ਰਾਬ

ਮਾਨਸਾ ਜ਼ਿਲ੍ਹੇ ਵਿੱਚ ਕੁੱਲ 13 ਵਿਅਕਤੀਆਂ ਨੂੰ Corona ਤੋਂ ਪੀੜਤ ਪਾਇਆ ਗਿਆ ਸੀ। ਜਿਸ ਚੋਂ 3 ਜਮਾਤੀ ਪਹਿਲਾਂ ਹੀ ਠੀਕ ਹੋ ਗਏ ਤੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਬਾਕੀ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਿਹਤ ਠੀਕ ਹੈ ਅਤੇ ਉਹ ਵੀ ਜਲਦੀ ਠੀਕ ਹੋ ਜਾਣ ਤੇ ਉਹ ਆਪਣੇ ਘਰਾਂ ਨੂੰ ਪਰਤਣਗੇ। ਇਸ ਮੌਕੇ Corona ਨੂੰ ਹਰਾਉਣ ਵਾਲੀ ਔਰਤ ਨੇ ਦੱਸਿਆ ਕਿ ਮਾਨਸਾ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਸਤਕਾਰ ਦਿੱਤਾ। ਨਾਲ ਹੀ ਉਸ ਨੇ ਦੱਸਿਆ ਕਿ ਡਾਕਟਰਾਂ ਨੇ ਉਸਦਾ ਪੂਰਾ ਇਲਾਜ ਕੀਤਾਤੇ ਉਸ ਦੇ ਖਾਣ ਪੀਣ ਦਾ ਵੀ ਖਿਆਲ ਰੱਖਿਆ ਗਿਆ। ਜਿਸ ਕਾਰਨ ਉਹ ਇਸ ਬਿਮਾਰੀ ਤੋਂ ਜਿੱਤ ਹਾਸਲ ਕਰਨ ਦੇ ਯੋਗ ਹੋਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।