‘ਮਿਸ ਗਾਈਡਡ’ ‘ਤੇ ‘ਬੇਕਾਬੂ ਮਿਜ਼ਾਈਲ’ ਕਹੇ ਜਾਣ ‘ਤੇ ਗੁੱਸੇ ਵਿੱਚ ਨਵਜੋਤ ਸਿੱਧੂ

Angered-at-being-called-an-'uncontrollable-missile'-on-'Miss-Guided'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੂੰ ‘ਮਿਸ-ਗਾਈਡਿਡ’ ਤੇ ਬੇਕਾਬੂ ਮਿਜ਼ਾਈਲ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਨਿਸ਼ਾਨੇ ਤੋਂ ਖੁੰਝੀ ਮਿਜ਼ਾਈਲ ਕਿਸੇ ਵੀ ਦਿਸ਼ਾ ਵਿੱਚ ਨੁਕਸਾਨ ਕਰ ਸਕਦੀ ਹੈ।

ਬੁੱਧਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਮਿਸ ਗਾਈਡਿਡ ਮਜ਼ਾਈਲ ਕਹਿ ਨੇ ਨਵੀਂ ਪੰਗਾ ਲੈ ਲਿਆ। ਇਸ ਮਗਰੋਂ ਨਵਜੋਤ ਸਿੱਧੂ ਨੇ ਜੋ ਜਵਾਬ ਦਿੱਤਾ ਉਸ ਦੀ ਚਰਚਾ ਖੂਬ ਹੋ ਰਹੀ ਹੈ।

 ਸਿੱਧੂ ਨੇ ਟਵੀਟ ’ਚ ਕਿਹਾ, ‘‘ਮੇਰਾ ਨਿਸ਼ਾਨਾ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਤਬਾਹ ਕਰਨਾ ਹੈ ਤੇ ਜਦੋਂ ਤਕ ਪੰਜਾਬ ਨੂੰ ਬਰਬਾਦ ਕਰ ਕੇ ਬਣਾਏ ‘ਸੁੱਖ ਵਿਲਾਸ’ ਨੂੰ ਪੰਜਾਬ ਦੇ ਗਰੀਬਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਤੇ ਜਨਤਕ ਹਸਪਤਾਲ ਵਿਚ ਤਬਦੀਲ ਨਹੀਂ ਕਰ ਦਿੰਦਾ, ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।’’

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ