Amritsar Breking News: ਸਿਵਲ ਹਸਪਤਾਲ ਵਿੱਚ ਡੋਪ ਟੈਸਟ ਦੇਣ ਗਏ ਨੌਜਵਾਨ ਨੇ ਪਿਸ਼ਾਬ ਦੀ ਜਗ੍ਹਾ ਦਿੱਤਾ ਮਿਨਰਲ ਪਾਣੀ ਦਾ ਟੈਸਟ

youth-urine-test-viral-news-in-amritsar

Amritsar Breking News: ਡੋਪ ਟੈਸਟ ‘ਚ ਨੈਗੇਟਿਵ ਰਿਪੋਰਟ ਲੈਣ ਲਈ ਅਸਲਾ ਧਾਰਕ ਗਲਤ ਪੈਂਤਰਿਆਂ ਦਾ ਇਸਤੇਮਾਲ ਕਰ ਰਹੇ ਹਨ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ‘ਚ ਇੱਕ ਨੌਜਵਾਨ ਵੱਲੋਂ ਵੀ ਨੈਗੇਟਿਵ ਰਿਪੋਰਟ ਲੈਣ ਲਈ ਪਿਸ਼ਾਬ ਦੀ ਥਾਂ ਮਿਨਰਲ ਪਾਣੀ ਦਾ ਨਮੂਨਾ ਦੇ ਦਿੱਤਾ ਗਿਆ। ਲੈਬਾਰਟਰੀ ਦੇ ਟੈਕਨੀਸ਼ੀਅਨ ਨੂੰ ਸਬੰਧਿਤ ਨੌਜਵਾਨ ‘ਤੇ ਸ਼ੱਕ ਹੋਇਆ ਤਾਂ ਪੁਲਸ ਦੀ ਧਮਕੀ ਦੇ ਕੇ ਉਸ ਦਾ ਦੁਬਾਰਾ ਨਮੂਨਾ ਲਿਆ ਗਿਆ, ਜਿਸ ਦੌਰਾਨ ਉਸ ਦੀ ਰਿਪੋਰਟ ‘ਚ ਟਰਾਮਾਡੋਲ ਅਤੇ ਅਫ਼ੀਮ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ: Amritsar Breaking News: ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ਵਿੱਚ ਇਮਾਰਤਾਂ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, ਜਾਨੀ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ

ਫਿਲਹਾਲ ਹਸਪਤਾਲ ਪ੍ਰਸ਼ਾਸਨ ਵੱਲੋਂ ਭਵਿੱਖ ‘ਚ ਅਜਿਹਾ ਨਾ ਕਰਨ ਦੀ ਚਿਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਨਵੇਂ ਅਸਲਾ ਧਾਰਕਾਂ ਅਤੇ ਅਸਲਾ ਲਾਈਸੈਂਸ ਰੀਨਿਊ ਕਰਨ ਲਈ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ‘ਚ ਰੋਜ਼ਾਨਾ ਦਰਜਨਾਂ ਲੋਕ ਡੋਪ ਟੈਸਟ ਕਰਾਉਣ ਲਈ ਆਉਂਦੇ ਹਨ ਪਰ ਲੈਬਾਰਟਰੀ ਦੀ ਪਾਰਦਰਸ਼ਤਾ ਕਾਰਨ ਉਕਤ ਨੌਜਵਾਨ ਦੀ ਤਰ੍ਹਾਂ ਹੀ ਕਈ ਲੋਕ ਫੜ੍ਹੇ ਜਾਂਦੇ ਹਨ।ਇਸੇ ਤਰ੍ਹਾਂ ਸਿਵਲ ਹਸਪਤਾਲ ‘ਚ 25 ਸਾਲਾ ਨੌਜਵਾਨ ਡੋਪ ਟੈਸਟ ਕਰਾਉਣ ਲਈ ਗਿਆ।

ਟੈਸਟ ਸਹੀ ਢੰਗ ਨਾਲ ਕਰਾਉਣ ਲਈ ਲੈਬਾਰਟਰੀ ਵੱਲੋਂ ਸਬੰਧਿਤ ਨੌਜਵਾਨ ਦੇ ਪਿਸ਼ਾਬ ਦਾ ਨੂਮਨਾ ਮੁਲਾਜ਼ਮਾਂ ਦੀ ਨਿਗਰਾਨੀ ‘ਚ ਲਿਆ ਜਾਂਦਾ ਹੈ। ਜਦੋਂ ਉਕਤ ਨੌਜਵਾਨ ਨਮੂਨਾ ਦੇਣ ਲੱਗਾ ਤਾਂ ਉਸ ਨੇ ਆਪਣੇ ਢਿੱਡ ਨਾਲ ਬੰਨ੍ਹੇ ਪਾਣੀ ਦੇ ਲਿਫ਼ਾਫੇ ਨਾਲ ਡੱਬੇ ‘ਚ ਨਮੂਨਾ ਦੇਣ ਦਾ ਢੌਂਗ ਰਚਿਆ। ਡਿਊਟੀ ‘ਤੇ ਮੌਜੂਦਾ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੇ ਜਦੋਂ ਸਬੰਧਿਤ ਨੌਜਵਾਨ ਬਾਰੇ ਸਰਚ ਕੀਤਾ ਤਾਂ ਉਸ ਦਾ ਤਾਪਮਾਨ ਕਾਫੀ ਹੇਠਾਂ ਪਾਇਆ ਗਿਆ ਅਤੇ ਰਿਪੋਰਟ ‘ਚ ਸਪੱਸ਼ਟ ਹੋਇਆ ਕਿ ਨੌਜਵਾਨ ਵੱਲੋਂ ਪਿਸ਼ਾਬ ਦੀ ਥਾਂ ਮਿਨਰਲ ਪਾਣੀ ਪਾਇਆ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ