Punjab Police Raid News: ਬਿਆਸ ਦੇ ਪਿੰਡ ਮੁੱਛਲ ਦੇ ਵਿੱਚ ਨਸ਼ੇ ਤਸਕਰਾਂ ਦੇ ਖਿਲਾਫ ਰੇਡ ਕਰਨ ਗਈ ਪੁਲਿਸ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ

villagers-opposite-police-party-went-to-raid-drug-paddler-in-village

Punjab Police Raid News: ਬਿਆਸ ਦੇ ਪਿੰਡ ਮੁੱਛਲ ਦੇ ਵਿੱਚ ਨਸ਼ੇ ਦੇ ਖਿਲਾਫ ਪਿੰਡ ਦੇ ਵਿੱਚ ਰੇਡ ਕਰਨ ਗਈ ਪੁਲਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ।ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਮਦਦ ਨਹੀਂ ਕੀਤੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇਸੇ ਮੌਕੇ ਦਾ ਫਾਇਦਾ ਚੁੱਕ ਕੇ ਭੱਜ ਗਏ। ਡੀਐਸਪੀ ਜੰਡਿਆਲਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਮੌਕੇ ਤੇ ਰੇਡ ਕਰਨ ਪਹੁੰਚੀ ਪਰ ਨਸ਼ੇ ਦਾ ਕਾਰੋਬਾਰ ਕਰਨ ਵਾਲਾ ਕੰਧ ਟੱਪ ਕੇ ਫ਼ਰਾਰ ਹੋ ਗਿਆ। ਇਸ ਲਈ ਉਸ ਘਰ ਦੇ ਵਿੱਚ ਕ੍ਰਿਮੀਨਲ ਨੂੰ ਅਸੀਂ ਲੱਭਣ ਗਏ ਸੀ।

ਇਹ ਵੀ ਪੜ੍ਹੋ: Bhagwant Mann vs Captain: ਭਗਵੰਤ ਮਾਨ ਨੇ ਕੈਪਟਨ ਦੀ ਮਹਿਲਾ ਮਿੱਤਰ ‘ਅਰੂਸਾ’ ਨੂੰ ਲੈ ਕੇ ਕੀਤਾ ਤਿੱਖਾ ਵਾਰ

ਪਰ ਪਿੰਡ ਵਾਲਿਆਂ ਨੇ ਸਾਡਾ ਵਿਰੋਧ ਕੀਤਾ। ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ ਅਤੇ ਬੇਕਸੂਰ ਪਿੰਡ ਵਾਸੀਆਂ ਨੂੰ ਫੜ੍ਹ ਰਹੀ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਜਿਸਦੇ ਘਰ ਰੇਡ ਕਰਨ ਆਈ ਸੀ। ਉਹ ਫਰਾਰ ਹੋ ਗਿਆ ਪਰ ਪੁਲਸ ਨੇ ਸਾਡੇ ਪਰਿਵਾਰ ਨੂੰ ਤੰਗ ਕੀਤਾ ਅਤੇ ਧਕੇਸ਼ਾਹੀ ਕੀਤੀ ਹੈ। ਪੀੜੀਤ ਨੋਜਵਾਨ ਚਰਨਜੀਤ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਕੋਈ ਸਬੂਤ ਨਹੀ ਸੀ ਫਿਰ ਵੀ ਸਾਡੇ ਘਰ ਰੇਡ ਕਰਨ ਆਈ। ਪੁਲਿਸ ਨਾਲ ਧੱਕਾ ਮੁਕੀ ਵਿਚ ਚਰਨਜੀਤ ਸਿੰਘ ਦੀ ਪੱਗ ਲਹਿ ਗਈ। ਚਰਨਜੀਤ ਸਿੰਘ ਚੰਡੀਗੜ ਨੋਕਰੀ ਕਰਦਾ ਹੈ ਅਤੇ ਪਿੰਡ ਛੁੱਟੀ ਤੇ ਆਇਆ ਸੀ।ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਨੇ ਜੋ ਧੱਕੇਸ਼ਾਹੀ ਕੀਤੀ ਹੈ ਉਸ ਲਈ ਪੁਲਿਸ ਮੁਆਫੀ ਮੰਗੇ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ