Amritsar Obscene Act News: ਅੰਮ੍ਰਿਤਸਰ ਵਿੱਚ ਰਿਸ਼ਤੇ ਹੋਏ ਸ਼ਰਮਸਾਰ, ਆਪਣੀ 14 ਸਾਲਾਂ ਭਤੀਜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ

uncle-wrongdoing-with-minor-niece-obscene-act-in-amritsar
Amritsar Obscene Act News: ਧੀਆਂ ਨਾ ਤਾਂ ਆਪਣੇ ਘਰਾਂ ‘ਚ ਸੁਰੱਖਿਅਤ ਹਨ ਤੇ ਨਾ ਹੀ ਬਾਹਰ। ਉਨ੍ਹਾਂ ‘ਤੇ ਬੁਰੇ ਨਜ਼ਰ ਰੱਖਣ ਵਾਲੇ ਘਰਾਂ ‘ਚ ਦਾਖ਼ਲ ਹੋ ਕੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬੇਗਾਨੇ ਹੀ ਨਹੀਂ ਹੁਣ ਤਾਂ ਆਪਣੇ ਵੀ ਕੁੜੀਆਂ ‘ਤੇ ਗੰਦੀਆਂ ਨਜ਼ਰਾਂ ਰੱਖ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ‘ਚ ਸਾਹਮਣੇ ਆਇਆ ਹੈ, ਜਿਥੇ ਆਪਣੀ ਨਾਬਾਲਗ ਭਤੀਜੀ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਉਸ ਦੇ ਚਾਚਾ ਵਿਕਾਸ ਕੁਮਾਰ ਵਾਸੀ ਈਸਟ ਮੋਹਨ ਨਗਰ ਚਮਰੰਗ ਰੋਡ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: Farmer Protest News: ਪੰਜਾਬ ਦੇ ਕਿਸਾਨਾਂ ਨੇ ਕੇਂਦਰੀ ਖੇਤੀ ਆਰਡੀਨੈਂਸਾਂ ਤੇ ਕੇਂਦਰੀ ਬਿਜਲੀ ਸੋਧ ਐਕਟ ਖ਼ਿਲਾਫ਼ ਵਿੱਢੀ ਆਰ-ਪਾਰ ਦੀ ਲੜ੍ਹਾਈ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲ ਧੀ ਆਪਣੇ ਅੰਕਲ ਪਿੰਟੂ ਨੂੰ ਮਿਲਣ ਲਈ ਗਈ ਸੀ। ਇਸ ਦੌਰਾਨ ਜਦੋਂ ਉਹ ਦੁਪਹਿਰ ਨੂੰ ਵਾਪਸ ਪਰਤੀ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਕਮਰੇ ‘ਚ ਸੀ ਕਿ ਉਕਤ ਦੋਸ਼ੀ ਵਿਕਾਸ ਕੁਮਾਰ ਜੋ ਰਿਸ਼ਤੇ ‘ਚ ਉਸ ਦਾ ਚਾਚਾ ਲੱਗਦਾ ਹੈ, ਕਮਰੇ ‘ਚ ਆ ਗਿਆ ਅਤੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਨ ਲਗਾ।

ਉਹ ਕਿਸੇ ਤਰ੍ਹਾਂ ਭੱਜੀ ਅਤੇ ਦਾਦਾ-ਦਾਦੀ ਕੋਲ ਜਾ ਕੇ ਉਸਨੇ ਆਪਣੀ ਜਾਨ ਬਚਾਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਤੁਰੰਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਰਣਦੀਪ ਕੌਰ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ