Corona in Amritsar: ਅੰਮ੍ਰਿਤਸਰ ਵਾਸੀਆਂ ਵਿੱਚ Corona ਦਾ ਖੌਫ਼, 2 ਹੋਰ ਮਰੀਜ਼ਾਂ ਨੇ ਤੋੜਿਆ ਦਮ

two-more-corona-patients-dead-in-amritsar
Corona in Amritsar: ਅੰਮ੍ਰਿਤਸਰ ‘ਚ ਕੋਰੋਨਾ ਲਾਗ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਅੱਜ ਚੜ੍ਹਦੀ ਸਵੇਰ ਜ਼ਿਲ੍ਹੇ ‘ਚ ਕੋਰੋਨਾ ਕਾਰਨ ਦੋ ਹੋਰ ਲੋਕਾਂ ਨੇ ਦਮ ਤੋੜ ਦਿੱਤਾ ਜਦਕਿ ਦੋ ਹੋਰ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਨਾਲ ਹੁਣ ਅੰਮ੍ਰਿਤਸਰ ‘ਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 35 ਹੋ ਚੁੱਕੀ ਹੈ। ਇਥੇ ਦੱਸ ਦੇਈਏ ਕਿ ਪੂਰੇ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4600 ਤੋਂ ਪਾਰ ਹੋ ਗਈ ਹੈ।

ਇਹ ਵੀ ਪੜ੍ਹੋ: Corona in Amritsar: ਅੰਮ੍ਰਿਤਸਰ ਵਿੱਚ Corona ਦਾ ਕਹਿਰ, 32ਵੇਂ ਮਰੀਜ਼ ਦੀ ਹੋਈ ਮੌਤ

ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 844, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 651, ਲੁਧਿਆਣਾ ‘ਚ 649, ਤਰਨਤਾਰਨ 191, ਮੋਹਾਲੀ ‘ਚ 224, ਹੁਸ਼ਿਆਰਪੁਰ ‘ਚ 167, ਪਟਿਆਲਾ ‘ਚ 235, ਸੰਗਰੂਰ ‘ਚ 304 ਕੇਸ, ਨਵਾਂਸ਼ਹਿਰ ‘ਚ 126, ਗੁਰਦਾਸਪੁਰ ‘ਚ 196 ਕੇਸ, ਮੁਕਤਸਰ 124, ਮੋਗਾ ‘ਚ 86, ਫਰੀਦਕੋਟ 100, ਫਿਰੋਜ਼ਪੁਰ ‘ਚ 81, ਫਾਜ਼ਿਲਕਾ 75, ਬਠਿੰਡਾ ‘ਚ 85, ਪਠਾਨਕੋਟ ‘ਚ 195, ਬਰਨਾਲਾ ‘ਚ 46, ਮਾਨਸਾ ‘ਚ 43, ਫਤਿਹਗੜ੍ਹ ਸਾਹਿਬ ‘ਚ 100, ਕਪੂਰਥਲਾ 84, ਰੋਪੜ ‘ਚ 94 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 3144 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1425 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 114 ਲੋਕਾਂ ਦੀ ਮੌਤ ਹੋ ਚੁੱਕੀ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ