Guru Granth Sahib Prakash Purab: ਸ਼੍ਰੀ ਗੁਰੂ ਗਰੰਥ ਸਾਹਿਬ ਦੇ 416ਵੇਂ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਕੀਤੀ ਅਲੱਗ ਅਲੱਗ ਫੁੱਲਾਂ ਦੀ ਸਜਾਵਟ, ਕੱਢਿਆ ਨਗਰ ਕੀਰਤਨ

sri-harmandir-sahib-prakash-purab-amritsar-flowers-decorations-guru-granth-sahib-prakash-purab-nagar-kirtan

Guru Granth Sahib Prakash Purab: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੀ ਹੈ। ਫੁੱਲਾਂ ਦੀ ਸੇਵਾ ਗੁਰੂ ਘਰ ਦੇ ਸ਼ਰਧਾਲੂ ਸ੍ਰੀ ਕੇ. ਕੇ. ਸ਼ਰਮਾ ਵਲੋਂ ਕਰਵਾਈ ਗਈ ਹੈ, ਜਿਨ੍ਹਾਂ ਦਾ ਸਹਿਯੋਗ ਸ. ਸੁਰਿੰਦਰਪਾਲ ਸਿੰਘ ਅਤੇ ਸੰਗਤਾਂ ਕਰ ਰਹੀਆਂ ਹਨ।

sri-harmandir-sahib-prakash-purab-amritsar-flowers-decorations-guru-granth-sahib-prakash-purab-nagar-kirtan

ਦੱਸਣਯੋਗ ਹੈ ਕਿ ਬੀਤੇ ਕੁਝ ਸਾਲਾਂ ਤੋਂ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦੇਸੀ ਅਤੇ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਜਾਂਦੀ ਹੈ।ਇਸ ਵਾਰ ਕਲਕੱਤਾ, ਬੰਗਲੌਰ, ਪੂਨਾ ਅਤੇ ਕੇਰਲਾ ਆਦਿ ਥਾਵਾਂ ਤੋਂ ਮੰਗਵਾਏ ਗਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਕਰੀਬ 25 ਤੋਂ 30 ਟਨ ਫੁੱਲ ਸਜਾਵਟ ਲਈ ਵਰਤੇ ਗਏ ਹਨ।

sri-harmandir-sahib-prakash-purab-amritsar-flowers-decorations-guru-granth-sahib-prakash-purab-nagar-kirtan

ਉਨ੍ਹਾਂ ਦੱਸਿਆ ਕਿ ਸਜਾਵਟ ਲਈ 80 ਦੇ ਕਰੀਬ ਕਾਰੀਗਰ ਯੂ. ਪੀ. ਅਤੇ ਕਲਕੱਤਾ ਆਦਿ ਥਾਵਾਂ ਤੋਂ ਪੁੱਜੇ ਹਨ। ਕਰੀਬ 40 ਤੋਂ 45 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਫੁੱਲਾਂ ਵਿਚ ਗੁਲਾਬ, ਕਾਰਮਿਸਨ, ਲਿੱਲੀ, ਮੇਰੀਗੋਲਡ, ਰਜਨੀਗੰਧਾ, ਜੈਸਮੀਨ, ਗੁਲਦਾਵਰੀ, ਜਰਵੀਰਾ ਆਦਿ ਵਿਸ਼ੇਸ਼ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।

sri-harmandir-sahib-prakash-purab-amritsar-flowers-decorations-guru-granth-sahib-prakash-purab-nagar-kirtan

ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸ਼ਰਧਾ ਕੱਢਿਆ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਵਿਚ ‘ਚ ਸਕੂਲੀ ਬੱਚਿਆ, ਸਕੂਲੀ ਬੈਂਡ, ਮਿਲਟਰੀ ਬੈਂਡ, ਗਤਕਾ ਪਾਰਟੀ ਅਤੇ ਵੱਖ-ਵੱਖ ਜਥੇਬੰਦੀਆਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਭਾਗ ਲਿਆ।

sri-harmandir-sahib-prakash-purab-amritsar-flowers-decorations-guru-granth-sahib-prakash-purab-nagar-kirtan

ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਹਿਲੇ ਪ੍ਰਕਾਸ਼ ਪੁਰਬ ਦੇ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਪੰਜ ਪਿਆਰਿਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ