ਇਨ੍ਹਾਂ ਨੂੰ ਛੱਡ ਕੇ ਹਰ ਕੋਈ ਕਰ ਸਕਦੈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ, ਪੜ੍ਹੋ ਖਬਰ

sri akal takht sahib

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੁਣ ਕੋਈ ਵੀ ਅਰਦਾਸ ਕਰਵਾ ਸਕਦਾ ਹੈ, ਬਸ਼ਰਤੇ ਸ਼ਰਧਾਲੂ ਪਤਿਤ ਜਾਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸਿੱਖ ਨਾ ਹੋਵੇ। ਅਕਾਲ ਤਖ਼ਤ ਸਾਹਿਬ ਦੇ ਬਾਹਰ ਹੁਣ ਨਵਾਂ ਸੂਚਨਾ ਬੋਰਡ ਲੱਗਾ ਹੈ ਜਿਸ ਮੁਤਾਬਕ ਹੁਣ ਸ੍ਰੀ ਅਕਾਲ ਤਖ਼ਤ ’ਤੇ ਕੋਈ ਵੀ ਗ਼ੈਰ ਸਿੱਖ ਅਰਦਾਸ ਕਰਵਾ ਸਕੇਗਾ। ਨਵੇਂ ਬੋਰਡ ‘ਤੇ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਦਾ ਹਵਾਲਾ ਵੀ ਦਿੱਤਾ ਹੋਇਆ ਹੈ।

ਤਖ਼ਤੀ ‘ਤੇ ਇਹ ਲਿਖਿਆ ਗਿਆ ਹੈ, “ਤਖ਼ਤ ਸਾਹਿਬ ‘ਤੇ ਪਤਿਤ ਤੇ ਤਨਖ਼ਾਹੀਏ ਸਿੱਖ ਤੋਂ ਬਿਨਾਂ ਹਰ ਇੱਕ ਪ੍ਰਾਣੀ ਮਾਤਰ, ਸਿੱਖ ਅਤੇ ਗ਼ੈਰ ਸਿੱਖ ਦੀ ਵੀ ਅਰਦਾਸ ਹੋ ਸਕਦੀ ਹੈ। (ਪੰਨਾ 15, ਸਿੱਖ ਰਹਿਤ ਮਰਿਆਦਾ)।” ਸ੍ਰੀ ਅਕਾਲ ਤਖ਼ਤ ਵਿਖੇ ਇਹ ਨਵਾਂ ਬੋਰਡ ਕੁਝ ਦਿਨ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ।

sri akal takhat sahib board

ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਅਜਿਹਾ ਬੋਰਡ ਪਹਿਲਾਂ ਵੀ ਲੱਗਾ ਹੁੰਦਾ ਸੀ, ਸ਼ਾਇਦ ਖਰਾਬ ਹੋਣ ਕਰਕੇ ਉੱਤਰ ਗਿਆ ਹੋਵੇਗਾ ਅਤੇ ਹੁਣ ਉਸ ਦੀ ਥਾਂ ’ਤੇ ਹੁਣ ਨਵਾਂ ਬੋਰਡ ਸਥਾਪਤ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਰਹਿਤ ਮਰਿਆਦਾ ਵਿੱਚ ਗ਼ੈਰ ਸਿੱਖ ਨੂੰ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਾਉਣ ਦੀ ਕੋਈ ਮਨਾਹੀ ਨਹੀਂ ਪਰ ਪਤਿਤ ਤੇ ਤਨਖਾਹੀਆ ਸਿੱਖ ਦੀ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਨਹੀਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਜੇ.ਜੇ. ਸਿੰਘ ਵੱਲੋਂ ਟਿਕਟ ਵਾਪਸ ਲੈਣ ਮਗਰੋਂ ਬੀਬੀ ਖਾਲੜਾ ਨੂੰ ਟਕਸਾਲੀਆਂ ਦੀ ਸਲਾਹ

ਇਸ ਤੋਂ ਪਹਿਲਾਂ ਗ਼ੈਰ ਸਿੱਖ ਤੇ ਪਤਿਤ ਸਿੱਖਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮੱਤਦਾਨ ਕਰਨ ‘ਤੇ ਵੀ ਰੋਕ ਲੱਗੀ ਹੋਈ ਹੈ। ਗੁਰਮਤਿ ਰਹਿਤ ਮਰਿਆਦਾ ਮੁਤਾਬਕ ਪਤਿਤ ਸਿੱਖ ਨੂੰ ਸਰੋਪਾ ਭੇਟ ਕਰਨ ‘ਤੇ ਵੀ ਮਨਾਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਜਿਹੀਆਂ ਪੰਥਕ ਪਾਰਟੀਆਂ ਵੀ ਇਸ ਮਰਿਆਦਾ ਦੀ ਉਲੰਘਣਾ ਅਕਸਰ ਕਰਦੀਆਂ ਰਹਿੰਦੀਆਂ ਹਨ।

Source:AbpSanjha