Navjot Sidhu News: ਨਵਜੋਤ ਸਿੱਧੂ ਨੇ ਵਿਸਾਖੀ ਮੌਕੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਹਸਪਤਾਲ ਵਿੱਚ ਵੰਡੀਆਂ PPE ਕਿੱਟਾਂ

navjot-sidhu-distributed-ppe-kits-in-hospital

Navjot Sidhu News: ‘ਜਿੱਤੇਗਾ ਪੰਜਾਬ’ ਦਾ ਨਾਅਰਾ ਲੈ ਕੇ ਤੁਰੇ ਨਵਜੋਤ ਸਿੱਧੂ ਹੁਣ ਕੋਰੋਨਾਵਾਇਰਸ ਦੀ ਮਾਰ ‘ਚ ਲੋਕਾਂ ਦੀ ਮਦਦ ਲਈ ਉਤਰੇ ਹਨ। ਅੱਜ ਵਿਸਾਖੀ ਮੌਕੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਹਸਪਤਾਲ ‘ਚ ਪੀਪੀਈ ਕਿੱਟਾਂ ਵੰਡਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਡਾਕਟਰਾਂ ਨਾਲ ਗੱਲ-ਬਾਤ ਕੀਤੀ। ਡਾਕਟਰਾਂ ਵਲੋਂ ਨਵਜੋਤ ਸਿੱਧੂ ਦਾ ਇਸ ਮਦਦ ਲਈ ਧੰਨਵਾਦ ਕੀਤਾ ਗਿਆ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਡਾਕਟਰਾਂ ਨੂੰ ਕੋਰੋਨਾ ਦੀ ਲੜਾਈ ‘ਚ ਡਟੇ ਰਹਿਣ ਲਈ ਖੁਦ ਨੂੰ ਉਨ੍ਹਾਂ ਦਾ ਕਰਜ਼ਦਾਰ ਦੱਸਿਆ। ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਵਲੋਂ ਹਸਪਤਾਲ ‘ਚ ਜ਼ਰੂਰੀ ਸਮਾਨ ਵੰਢਿਆ ਗਿਆ ਸੀ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ