ਕਰਫਿਊ ਦੇ ਬਾਵਜੂਦ ਗੁਰੂ ਨਗਰੀ ‘ਚ ਕਤਲ ਦੀ ਵਾਰਦਾਤ

Murder-incident-in-Guru-Nagri-despite-curfew

ਘਟਨਾ ਸ਼ਹਿਰ ਦੇ ਮਜੀਠਾ ਰੋਡ ਥਾਣੇ ਅਧੀਨ ਪੈਂਦੇ ਕਸ਼ਮੀਰ ਐਵੇਨਿਊ ਇਲਾਕੇ ਵਿੱਚ ਗੁਰੂ ਕਿਰਪਾ ਡਿਪਾਰਟਮੈਂਟਲ ਸਟੋਰ ਵਿੱਚ ਬੁੱਧਵਾਰ ਨੂੰ ਦੇਰ ਰਾਤ ਸਮੇਂ ਵਾਪਰੀ। ਸਟੋਰ ਦੇ ਮਾਲਕ ਅਨਿਲ ਮੁਤਾਬਕ ਲੁੱਟ ਖੋਹ ਦੇ ਇਰਾਦੇ ਨਾਲ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਉੱਪਰ ਉਸ ਦੇ ਭਰਾ ਨੂੰ ਦੁਕਾਨ ਦੇ ਬਾਹਰ ਕੱਢ ਲਿਆ। ਉਸ ਨੇ ਬਦਮਾਸ਼ਾਂ ਨੂੰ ਦੁਕਾਨ ਵਿੱਚੋਂ ਜੋ ਮਰਜ਼ੀ ਲੈ ਜਾਣ ਦੀ ਪੇਸ਼ਕਸ਼ ਕੀਤੀ। ਇੰਨੇ ਵਿੱਚ ਦੁਕਾਨ ਦੇ ਹੋਰ ਮੁਲਾਜ਼ਮ ਬਾਹਰ ਆ ਗਏ।

ਕੋਰੋਨਾ ਦੀ ਰੋਕਥਾਮ ਲਈ ਲੱਗੇ ਨਾਈਟ ਕਰਫਿਊ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋ ਗਏ ਜਦ ਇੱਕ ਸਟੋਰ ਦੇ ਮੁਲਾਜ਼ਮ ਨੂੰ ਦੋ ਜਣਿਆਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਢਲੀ ਜਾਂਚ ਵਿੱਚ ਮਾਮਲਾ ਲੁੱਟ ਖੋਹ ਦਾ ਜਾਪਦਾ ਹੈ।

ਦੁਕਾਨ ਦੇ ਮਾਲਕ ਨੇ ਅੱਗੇ ਦੱਸਿਆ ਕਿ ਉਕਤ ਬਦਮਾਸ਼ਾਂ ਨੇ ਉਸ ਦੀ ਗੱਲ ਨਹੀਂ ਮੰਨੀ ਤੇ ਗੋਲ਼ੀ ਚਲਾ ਦਿੱਤੀ। ਫਾਇਰਿੰਗ ਵਿੱਚ ਦੁਕਾਨ ਵਿੱਚ ਕੰਮ ਕਰਨ ਵਾਲਾ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਖ਼ੂਨ ਨਾਲ ਲਥਪਥ ਲਾਸ਼ ਦੇਖ ਹਮਲਾਵਰ ਫਰਾਰ ਹੋ ਗਏ। ਅਨਿਲ ਨੇ ਇਹ ਵੀ ਦੱਸਿਆ ਕਿ ਉਹ ਜ਼ਖ਼ਮੀ ਨੌਕਰ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਉੱਥੇ ਉਸ ਦੀ ਮੌਤ ਹੋ ਗਈ।

ਐਸਐਸਪੀ ਨੌਰਥ ਸਰਬਜੀਤ ਸਿੰਘ ਮੁਤਾਬਕ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਪੁਲਿਸ ਨੇ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮਾਮਲਾ ਲੁੱਟ-ਖੋਹ ਦਾ ਜਾਪਦਾ ਹੈ ਪਰ ਪੁਸ਼ਟੀ ਜਾਂਚ ਪੂਰੀ ਹੋਣ ਮਗਰੋਂ ਹੀ ਕੀਤੀ ਜਾ ਸਕਦੀ ਹੈ। ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਕੇ ਪੜਤਾਲ ਆਰੰਭ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ