Amritsar Gutka Sahib News: ਅੰਮ੍ਰਿਤਸਰ ਦੇ ਛੇਹਰਟਾ ਬਾਜ਼ਾਰ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ‘ਚ ਪਏ ਮਿਲੇ ਅੱਠ ਗੁਟਕਾ ਸਾਹਿਬ

gutka-sahib-found-in-garbage-stored-in-amritsar

Amritsar Gutka Sahib News: ਛੇਹਰਟਾ ਬਜ਼ਾਰ ਵਿਖੇ ਰੇਲਵੇ ਫਾਟਕ ਦੇ ਨਾਲ ਸਥਿਤ ਸ਼ਿਵ ਮੰਦਰ ਦੇ ਬਾਹਰ ਕੂੜੇ ਦੇ ਢੇਰ ਵਿਚੋਂ ਗੁਟਕਾ ਸਾਹਿਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ, ਕੀ ਉਨ੍ਹਾਂ ਨੂੰ ਸਾਢੇ ਅੱਠ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਰੇਲਵੇ ਫਾਟਕ ਦੇ ਨਾਲ਼ ਸਥਿਤ ਸ਼ਿਵ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿਚ 3 ਗੁਟਕਾ ਸਾਹਿਬ ਪਏ ਹੋਏ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਤੇ ਇੱਕ ਕਿੱਲੋ ਸੋਨੇ ਸਮੇਤ ਦੁਬਈ ਤੋਂ ਪਰਤਿਆ ਸ਼ਖ਼ਸ ਗ੍ਰਿਫ਼ਤਾਰ

ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣਦਿਆਂ ਹੀ ਮੈਨੇਜਰ ਲਾਲ ਸਿੰਘ ਆਪਣੀ ਟੀਮ ਸਮੇਤ ਉਕਤ ਸਥਾਨ ਤੇ ਪੁੱਜੇ। ਜਦ ਉਸ ਜਗ੍ਹਾ ਜਾ ਕੇ ਦੇਖਿਆ ਤਾਂ ਹੋਰ ਭਾਲ ਕਰਨ ਤੇ ਓਥੋਂ ਪੰਜ ਗੁਟਕਾ ਸਾਹਿਬ ਹੋਰ ਮਿਲੇ।ਕੁੱਲ ਅੱਠ ਗੁਟਕਾ ਸਾਹਿਬ ਉਸ ਜਗ੍ਹਾ ਤੇ ਪਏ ਹੋਏ ਸੀ।ਜਿਸ ਬਾਰੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ: Amritsar News: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਜੱਥੇਦਾਰ ਨੇ ਦਿੱਤਾ ਵੱਡਾ ਬਿਆਨ

ਜਿਸ ਬਾਰੇ ਤੁਰੰਤ ਹਰਕਤ ਵਿੱਚ ਆਉਂਦਿਆਂ ਏਸੀਪੀ ਪੱਛਮੀ ਦੇਵ ਦੱਤ ਸ਼ਰਮਾ ਅਤੇ ਸਬੰਧਤ ਪੁਲਿਸ ਘਟਨਾ ਸਥਾਨ ਤੇ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੈਨੇਜਰ ਲਾਲ ਸਿੰਘ ਵੱਲੋਂ ਪੂਰੇ ਸਤਿਕਾਰ ਦੇ ਨਾਲ ਗੁਟਕਾ ਸਾਹਿਬ ਨੂੰ ਸੰਭਾਲ ਕੇ ਏਸੀਪੀ ਪੱਛਮੀ ਦੇਵਦਤ ਸ਼ਰਮਾ ਹਵਾਲੇ ਕਰ ਦਿੱਤਾ ਗਿਆ। ਮੈਨਜਰ ਲਾਲ ਸਿੰਘ ਨੇ ਦੱਸਿਆ ਕਿ ਕੂੜੇ ਦੇ ਢੇਰ ਵਿਚ ਹਿੰਦੂ ਧਰਮ ਨਾਲ ਜੁੜੇ ਹੋਰ ਵੀ ਕਾਫ਼ੀ ਧਾਰਮਿਕ ਸਮੱਗਰੀ ਵੇਖੀ ਗਈ ਉਹ ਵੀ ਏਸੀਪੀ ਪੱਛਮੀ ਦੇਵਦਤ ਸ਼ਰਮਾ ਦੇ ਹਵਾਲੇ ਕਰ ਦਿੱਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ