ਇਨਸਾਨੀਅਤ ਹੋਈ ਸ਼ਰਮਸਾਰ : ਕੋਰੋਨਾ ਨਾਲ ਹੋਈ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਨੂੰ ਲੈਣ ਤੋਂ ਕੀਤਾ ਇਨਕਾਰ

Family Refused to recieved dead body of Corona patient

ਅੰਮ੍ਰਿਤਸਰ : ਕੋਰੋਨਾ ਦੇ ਕਾਰਨ,ਇੱਕ ਵਾਰ ਫਿਰ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇੱਕ ਘਟਨਾ ਫਿਰ ਤੋਂ ਸਾਹਮਣੇ ਆਈ ਹੈ। ਕੋਰੋਨਾ ਕਾਰਨ ਆਪਣੀ ਜਾਨ ਗੁਆ ​​ਬੈਠੇ ਕਾਰਪੋਰੇਸ਼ਨ ਦੇ ਸੁਪਰਡੈਂਟ ਦੀ ਲਾਸ਼ ਉਸ ਦੇ ਪਰਿਵਾਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜਸਵਿੰਦਰ ਸਿੰਘ ਦੇ ਅੰਤਮ ਸੰਸਕਾਰ ਦੀ ਜ਼ਿੰਮੇਵਾਰੀ ਐਸਡੀਐਮ ਵਿਕਾਸ ਹੀਰਾ, ਏਸੀਪੀ ਜਸਪ੍ਰੀਤ ਸਿੰਘ, ਤਹਿਸੀਲਦਾਰ ਅਰਚਨਾ ਅਤੇ ਐਸਐਚਓ ਗੁਰੁੰਦਰ ਸਿੰਘ ਸਮੇਤ ਕਈ ਅਧਿਕਾਰੀਆਂ ਨੂੰ ਸੌਂਪੀ।

ਇਸ ਤੋਂ ਬਾਅਦ ਗੁਰੂਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਸਿੱਖ ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਟਵਾਰੀਆਂ ਅਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਜਸਵਿੰਦਰ ਦੀ ਅਰਥੀ ਮੋਢਾ ਦਿੱਤਾ ਅਤੇ ਮੁਖਅਗਨੀ ਦੇ ਨਾਲ ਹੋਰ ਰਸਮਾਂ ਅਦਾ ਕੀਤੀ। ਤਹਿਸੀਲਦਾਰ ਅਰਚਨਾ ਨੇ ਅੰਤਿਮ ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਕੀਤਾ।

ਇਹ ਵੀ ਪੜ੍ਹੋ : ਪੰਜਾਬ ਵਿਚ ਕੋਰੋਨਾ ਦੇ ਕੁਲ ਮਰੀਜ਼ਾ ਦੀ ਗਿਣਤੀ ਹੋਈ 20, ਜਾਣੋ ਕਿਥੋਂ-ਕਿਥੋਂ ਕੇਸ ਆਏ ਸਾਹਮਣੇ

ਐਸਡੀਐਮ ਵਿਕਾਸ ਹੀਰਾ ਨੇ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪਹਿਲਾਂ ਨਿਜੀ ਹਸਪਤਾਲ ਅਤੇ ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਪਰਕ ਕੀਤਾ ਗਿਆ ਪਰ ਰਿਸ਼ਤੇਦਾਰਾਂ ਨੇ ਕੋਈ ਜਵਾਬ ਨਹੀਂ ਦਿੱਤਾ। ਮ੍ਰਿਤਕ ਦੀ ਇਕ ਧੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਇਸ ਦੇ ਬਾਵਜੂਦ ਉਸਨੇ ਵੀ ਪਿਤਾ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ।

ਦੱਸ ਦੇਈਏ ਕਿ ਲੁਧਿਆਣਾ ਦੀ ਬਜ਼ੁਰਗ ਔਰਤ ਦੀ ਵੀ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਮ ਸੰਸਕਾਰ ਲਈ ਵੇਰਕਾ ਸ਼ਮਸ਼ਾਨਘਾਟ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ