Corona in Punjab: SGPC ਤੇ ਛਾਏ Corona ਦੇ ਬੱਦਲ, ਮੁੱਕਣ ਦੀ ਕਗਾਰ ਤੇ ਹੈ ਲੰਗਰ ਦੀ ਰਸਦ ਦਾ ਸਮਾਨ

difficulties-for-sgpc-for-their-langar-seva

Corona in Punjab:  ਇਸ ਸਮੇਂ Coronavirus ਨੇ ਪੂਰੀ ਦੁਨੀਆਂ ਨੂੰ ਆਪਣੇ ਲਪੇਟੇ ‘ਚ ਲਿਆ ਹੋਇਆ ਹੈ। ਪੰਜਾਬ ‘ਚ ਵੀ Corona ਕਾਰਨ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ ਅਤੇ ਜਿੱਥੇ ਵਪਾਰਕ ਅਤੇ ਬਾਕੀ ਅਦਾਰੇ ਘਾਟੇ ‘ਚ ਜਾ ਰਹੇ ਹਨ, ਉੱਥੇ ਹੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਕੋਰੋਨਾ ਸੰਕਟ ਛਾ ਗਿਆ ਹੈ। 100 ਕਰੋੜ ਦੀ ਮਹੀਨੇਵਾਰ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ ‘ਚ 98 ਫੀਸਦੀ ਦੀ ਭਾਰੀ ਕਮੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: Corona in Amritsar: ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਦਾ Coronavirus ਕਾਰਨ ਹੋਇਆ ਦਿਹਾਂਤ

Coronavirus ਕਾਰਨ ਗੁਰਦੁਆਰਿਆਂ ‘ਚ ਸੰਗਤ ਦੀ ਆਮਦ ਘਟੀ ਹੈ, ਜਿਸ ਕਾਰਨ ਚੜ੍ਹਾਵਾ ਚੜ੍ਹਨਾ ਬੰਦ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ‘ਚ 21 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 20 ਤੋਂ 22 ਕਰੋੜ ਤੱਕ ਬਣਦੀ ਹੈ। ਜੇਕਰ ਸ੍ਰੀ ਦਰਬਾਰ ਸਾਹਿਬ ਦੇ ਔਸਤਨ 25 ਕਰੋੜ ਰੁਪਏ ਮਹੀਨੇ ਦੇ ਚੜ੍ਹਾਵੇ ‘ਤੇ ਨਜ਼ਰ ਮਾਰੀ ਜਾਵੇ ਤਾਂ Coronavirus ਦੇ ਪ੍ਰਕੋਪ ਤੋਂ ਬਾਅਦ ਇਹ ਆਂਕੜਾ ਹਜ਼ਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਦੋਂ ਕਿ ਬਾਕੀ ਗੁਰਦੁਆਰਾ ਸਾਹਿਬਾਨ ਦਾ ਵੀ ਇਹੋ ਹਾਲ ਹੈ।

ਗੁਰਦੁਆਰਾ ਸਾਹਿਬਾਨ ਦੇ ਸਟੋਰਾਂ ‘ਚ ਪਏ ਲੰਗਰ ਦੀ ਰਸਦ ਦਾ ਭੰਡਾਰ ਵੀ ਕੁਝ ਹਫਤਿਆਂ ਦਾ ਹੀ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਜੱਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮੁਲਾਜ਼ਮਾਂ ਨੂੰ ਗਲੀ-ਗਲੀ ਭੇਜਣ ਦੀ ਬਜਾਏ ਹਰ ਪਿੰਡ ਵਿਚਲੇ ਗੁਰਦੁਆਰੇ ‘ਚ ਹੀ ਲੰਗਰ ਤਿਆਰ ਕਰਵਾ ਕੇ ਲੋਕਾਂ ਨੂੰ ਮੁਹੱਈਆ ਕਰਵਾ ਦੇਣਾ ਚਾਹੀਦਾ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ