Amritsar News : ਪੰਜਾਬ ਸਰਕਾਰ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਕੀਤੀ ਮੰਗ : ਮਜੀਠੀਆ

Amritsar News : ਜਿਥੇ ਕੋਰੋਨਾ ਵਾਇਰਸ ਦੇ ਕਹਿਰ ਕਰਕੇ ਸਾਰੇ ਪੰਜਾਬ ‘ਚ ਸਾਰੇ ਮੋਲ, ਹੋਟਲ, ਸਿਨੇਮਾ ਅਤੇ ਹੋਰ ਵੀ ਭੀੜ ਵਾਲੀ ਜਗ੍ਹਾ ਬੰਦ ਕੀਤੀਆਂ ਹੋਇਆ ਨੇ ਉਥੇ ਪੰਜਾਬ ਦੇ ਸਾਰੇ ਧਾਰਮਿਕ ਸਥਾਨ ਵੀ ਬੰਦ ਹਨ। ਇਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਪੰਜਾਬ ਸਰਕਾਰ ਤੋਂ ਸਵਾਲ ਪੁੱਛਿਆ ਹੈ ਅਗਰ ਪੰਜਾਬ ‘ਚ ਸ਼ਰਾਬ ਦੇ ਠੇਕੇ ਖੁਲ ਸਕਦੇ ਨੇ ਤਾਂ ਧਾਰਮਿਕ ਸਥਾਨ ਕਿਉਂ ਨਹੀਂ। ਮਜੀਠੀਆ ਨੇ ਕਿਹਾ ਲੋਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਅਤੇ ਹੋਰ ਥਾਵਾਂ ‘ਤੇ ਆਉਣ ਜਾਣ ਦੀ ਖੁੱਲ੍ਹ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾਣ ਦੀ ਵੀ ਆਗਿਆ ਹੋਣੀ ਚਾਹੀਦੀ ਹੈ। ਕਿਉਂਕਿ ਧਾਰਮਿਕ ਸਥਾਨਾਂ ਨਾਲ ਲੋਕਾਂ ਦੀ ਬਹੁਤ ਆਸਥਾ ਜੁੜੀ ਹੁੰਦੀ ਹੈ। ਜਿਥੇ ਦਵਾਈ ਕੰਮ ਨਾ ਕਰੇ ਤਾਂ ਦੁਆ ਕੰਮ ਆਉਂਦੀ ਹੈ।

vikram

ਤੁਹਾਨੂੰ ਇਹ ਦਸ ਦੀਨੇ ਹਾਂ ਕਿ ਬਿਕਰਮ ਮਜੀਠੀਆ ਆਪਣੇ ਪਿੰਡ ਮਜੀਠਾ ਦੀ ਸੰਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ ਕਣਕ ਦਾਨ ਕਰਨ ਪਹੁੰਚੇ ਸਨ। ਊਨਾ ਨੇ ਕਿਹਾ ਕਿ ਜਦੋ ਸਾਰੇ ਰਾਹ ਬੰਦ ਹੋ ਜਾਂਦੇ ਨੇ ਤਾ ਇਕ ਪਰਮਾਤਮਾ ਦੇ ਘਰ ਤੋਂ ਹੀ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਤੇ ਉੱਥੇ ਸਭ ਦੀ ਅਰਦਾਸ ਪੂਰੀ ਵੀ ਹੁੰਦੀ ਹੈ।