Corona Virus News : ਅਮ੍ਰਿਤਸਰ ਚ CoronaVirus ਦੇ 2 ਮਰੀਜ਼ ਆਏ ਸਾਹਮਣੇ

Corona Virus Cases In Amritsar Punjab

Amritsar News : ਗੁਰੂ ਨਾਨਕ ਦੇਵ ਹਸਪਤਾਲ ਚ’ Corona Virus ਦੇ ਦੋ ਨਵੇ ਮਰੀਜ਼ਾ ਨੂੰ ਦਾਖਿਲ ਕਰਾਇਆ ਗਿਆ ਹੈ। ਓਹਨਾ ਨੂੰ ਆਈਸੋਲੇਸ਼ਨ ਵਾਰਡ ਚ’ ਰੱਖਿਆ ਗਿਆ ਹੈ। ਓਹਨਾ ਚੋ ਇਕ ਮਰੀਜ਼ UK ਤੋਂ ਫਲਾਈਟ ਚ’ ਦਿੱਲੀ ਆਇਆ ਸੀ। ਪਰ ਸਿਹਤ ਮਹਿਕਮੇਂ ਦੀ ਸਖਤੀ ਦੇ ਚਲਦੇ ਉਹ ਸ਼ਤਾਬਦੀ ਟ੍ਰੇਨ ਤੋਂ ਅੰਮ੍ਰਿਤਸਰ ਚਲਾ ਗਿਆ। ਉਸ ਦੇ ਕਿਸੇ ਰਿਸ਼ਤੇਦਾਰ ਨੇ ਸਿਹਤ ਮਹਿਕਮੇਂ ਨੂੰ ਉਸ ਬਾਰੇ ਦੱਸ ਦਿੱਤਾ ਅਤੇ ਉਸ ਨੂੰ ਰੇਲਵੇ ਸਟੇਸ਼ਨ ਤੋਂ ਹੀ ਸਿੱਧਾ ਹਸਪਤਾਲ ਚ’ ਲੈ ਜਾਇਆ ਗਿਆ। ਉਸ ਨੂੰ ਖਾਂਸੀ ਅਤੇ ਜ਼ੁਖਾਮ ਹੈ। ਦੂਸਰੇ ਮਰੀਜ਼ ਨੂੰ ਖਾਂਸੀ ਦੀ ਸ਼ਿਕਾਇਤ ਦੇ ਹੋਣ ਕਰਕੇ ਦਾਖਿਲ ਕੀਤਾ ਗਿਆ।

ਹਸਪਤਾਲ ਪ੍ਰਸਾਸ਼ਨ ਨੇ ਦੋਹਾ ਮਰੀਜਾ ਦੇ ਬਲੱਡ ਸੈਂਪਲ ਲੈ ਕੇ ਟੈਸਟਿੰਗ ਲਈ ਮੈਡੀਕਲ ਕਾਲਜ ਦੀ ਲੈਬੋਟਰੀ ਚ’ ਭੇਜ ਦਿੱਤਾ ਹਨ। ਓਹਨਾ ਦੀ ਰੀਪੋਰਟ ਅੱਜ ਸ਼ਾਮ ਤਕ ਆ ਸਕਦੀ ਹੈ। ਦੁਬਈ ਤੋਂ ਆਏ ਮਰੀਜ਼ ਦੇ ਨਾਲ ਸਫਰ ਕਰ ਰਹੇ 170 ਮੁਸਾਫਿਰਾਂ ਚ Corona Virus ਦੇ ਕੋਈ ਵੀ ਲੱਛਣ ਨਾ ਦਿਸਣ ਤੇ ਓਹਨਾ ਨੂੰ 14 ਦਿਨਾਂ ਤਕ ਆਪਣੇ ਘਰਾਂ ਚ ਰਹਿਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਿਕ ਬੀਤੇ ਦਿਨ ਦੁਬਈ ਤੋਂ ਫਲਾਈਟ ਚ’ ਜਲੰਧਰ ਦਾ ਇਕ 45 ਸਾਲਾਂ ਮਰੀਜ਼ ਜਿਸ ਨੂੰ ਖਾਸੀ ਦੀ ਸ਼ਿਕਾਇਤ ਸੀ, ਉਸ ਨੂੰ ਡਾਕਟਰਾਂ ਦੀ ਟੀਮ ਨੇ ਏਅਰਪੋਰਟ ਤੋਂ ਸਕਰਿਨਿੰਗ ਕਰ ਕੇ 180 ਐਮਬੂਲੈਂਸ ਚ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ’ ਭੇਜ ਦਿੱਤਾ ਸੀ। ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੋਹਲ ਨੇ ਦੱਸਿਆ 170 ਮੁਸਾਫਿਰਾਂ ਬਾਰੇ ਜਿਲਾ ਪਰਸਾਸ਼ਨ ਨੂੰ ਖ਼ਬਰ ਦੇ ਦਿਤੀ ਗਈ ਹੈ ਪਰਸਾਸ਼ਨ ਊਨਾ ਤੇ ਨਜ਼ਰ ਰੱਖਣ ਗੇ।

ਓਹਨਾ ਨੇ ਦੱਸਿਆ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ’ 6 ਮਰੀਜ਼ ਨੇ ਜਿਨ੍ਹਾਂ ਚੋ ਇਕ ਹੋਸ਼ਿਆਰਪੁਰ ਦਾ ਰਹਿਣਾ ਵਾਲਾ ਜੋ ਕਿ ਪੌਜ਼ਟਿਵ ਹੈ ਦੋ ਮਰੀਜ਼ ਦੀ ਰਿਪੋਰਟ ਨੇਗਿਟਿਵ ਆ ਚੁਕੀ ਹੈ ਅਤੇ ਬਾਕੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਦੂਸਰਾ ਮਰੀਜ਼ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹ ਬੀਤੇ ਦਿਨ UK ਤੋਂ ਦਿੱਲੀ ਏਅਰਪੋਰਟ ਤੇ ਉਤਰਿਆ ਸੀ ਪਰ Corona Virus ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਦੀ ਸਖਤੀ ਕਾਰਨ ਉਹ ਸ਼ਤਾਬਦੀ ਟ੍ਰੇਨ ਤੋਂ ਅੰਮ੍ਰਿਤਸਰ ਆ ਗਿਆ। ਪਰ ਉਸ ਦੇ ਇਕ ਰਿਸਤੇਦਾਰ ਨੇ ਸਿਹਤ ਮਹਿਕਮੇ ਨੂੰ ਖ਼ਬਰ ਦੇ ਦਿਤੀ ਜਿਸ ਕਾਰਨ ਉਸ ਨੂੰ ਸਟੇਸ਼ਨ ਤੇ ਹੀ ਫੜ ਕੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਭੇਜ ਦਿੱਤਾ ਗਿਆ।