Amritsar Corona News :ਅੰਮ੍ਰਿਤਸਰ ‘ਚ ਵਦੀ ਕੋਰੋਨਾ ਦੀ ਗਿਣਤੀ : ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

Amritsar Corona News : ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਾ ਹੈ। 29 ਮਈ ਨੂੰ ਜ਼ਿਲੇ ‘ਚ 12 ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਆਏ ਹਨ। ਤੁਹਾਨੂੰ ਦਸ ਦਿਂਦੇ ਹਾਂ ਇਸ ਨਾਲ ਅੰਮ੍ਰਿਤਸਰ ‘ਚ ਕੋਰੋਨਾ ਪਾਜ਼ੇਟਿਵ ਦੇ ਮਰੀਜ਼ਾਂ ਦੀ ਗਿਣਤੀ 374 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇਆਂ ਕਾਰਨ ਲੋਕਾਂ ‘ਚ ਦਹਿਸ਼ਤ ਮਾਹੌਲ ਬਣਿਆ ਹੋਇਆ ਹੈ

covid-19

ਤੁਹਾਨੂੰ ਇਹ ਵੀ ਦਸ ਦਿੰਨੇ ਹਾਂ ਅੰਮ੍ਰਿਤਸਰ ‘ਚ ਬੀਤੇ ਬੁੱਧਵਾਰ ਨੂੰ 18 ਨਵੇਂ ਪਾਜ਼ੇਟਿਵ ਮਾਮਲੇ ਜਦਕਿ ਵੀਰਵਾਰ ਨੂੰ 6 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਜਦਕਿ ਏਨਾ ਮਰੀਜ਼ਾ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਸੀ। ਹੁਣ ਤੱਕ ਅੰਮ੍ਰਿਤਸਰ ‘ਚ 301 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਪਰ ਡਾਕਟਰਾਂ ਵਲੋਂ ਘਰਾਂ ‘ਚ ਪਰਤ ਰਹੇ ਲੋਕਾਂ ਨੂੰ ਫਿਲਹਾਲ ਕੁਝ ਦਿਨ ਘਰ ‘ਚ ਕੁਆਰੰਟਾਈਨ ਰਹਿਣ ਲਈ ਆਖਿਆ ਗਿਆ ਹੈ।