Amritsar Suicide News: SHFC ਬੈਂਕ ਦੇ ਗੰਨਮੈਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

commit-suicide-by-shfc-gunman-in-amritsar

Amritsar Suicide News: ਥਾਣਾ ਲੋਪੋਕੇ ਵਿਖੇ ਐਸ.ਐਚ.ਐਫ.ਸੀ. ਬੈਂਕ ਦੇ ਗੰਨਮੈਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਲਖਬੀਰ ਸਿੰਘ ਨਿਵਾਸੀ ਚੌਗਾਵਾਂ ਲੋਪੋਕੇ ਬ੍ਰਾਂਚ ਵਿੱਚ ਬਤੌਰ ਗੰਨਮੈਨ ਰਾਤ ਸਮੇਂ ਬੈਂਕ ਵਿੱਚ ਨੌਕਰੀ ਕਰਦਾ ਸੀ। ਉਹ ਡਿਊਟੀ ਤੋਂ ਬਾਅਦ ਘਰ ਨਹੀਂ ਪਹੁੰਚਿਆ। ਉਸਦੇ ਘਰ ਦੇ ਰਿਸ਼ਤੇਦਾਰਾਂ ਨੇ ਥਾਣਾ ਲੋਪੋਕੇ ਨੂੰ ਜਾਣਕਾਰੀ ਦਿੱਤੀ।

commit-suicide-by-shfc-gunman-in-amritsar

ਪਤਾ ਲੱਗਣ ਤੇ ਬਾਅਦ ਦੁਪਹਿਰ ਸਾਢੇ 3 ਵਜੇ ਪਰਿਵਾਰ ਨੇ ਲੋਪੋਕੇ ਨਹਿਰ ਵਿੱਚ ਉਸਦਾ ਮੋਟਰਸਾਈਕਲ ਨੰਬਰ ਪੀਬੀ.07 ਸੀਡਬਲਯੂ 3350 ਖੜਾ ਵੇਖਿਆ। ਜਦੋਂ ਉਹਨਾਂ ਨੇ ਖੇਤਾਂ ਵਿਚ ਜਾ ਕੇ ਵੇਖਿਆ ਕਿ ਅੰਮ੍ਰਿਤਪਾਲ ਦੀ ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਈ ਸੀ। ਮ੍ਰਿਤਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਹੱਤਿਆ ਕਰ ਲਈ ਅਤੇ ਉਸ ਕੋਲੋਂ 12 ਬੋਰ ਦੀ ਰਾਈਫਲ ਵੀ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਦੁਆਰਾ ਖੁਦਕੁਸ਼ੀ ਲਈ ਵਰਤੀ ਗਈ ਰਾਈਫਲ ਜਗਤਾਰ ਮਸੀਹ ਪਿੰਡ ਮੂਧ ਦੇ ਨਾਮ ‘ਤੇ ਸੀ। ਇਹ ਰਾਈਫਲ ਬੈਂਕ ਵਿਚ ਹੀ ਰੱਖੀ ਗਈ ਸੀ, ਪਰ ਅੱਜ ਮ੍ਰਿਤਕ ਇਸ ਨੂੰ ਆਪਣੇ ਨਾਲ ਲੈ ਆਇਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ