Amritsar Smuggling News: CIA ਸਟਾਫ ਆਪਰੇਸ਼ਨ, ਹੈਰੋਇਨ ਦੀ ਤਸਕਰੀ ਕਰਨ ਵਾਲੇ 4 ਤਸਕਰ ਗ੍ਰਿਫਤਾਰ

cia-staff-operation-4-notorious-heroin-arrested

Amritsar Smuggling News: CIA ਸਟਾਫ ਨੇ ਇਕ ਅਭਿਆਨ ਦੌਰਾਨ ਹੈਰੋਇਨ ਦੇ 4 ਬਦਨਾਮ ਤਸਕਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ ਵਿਚੋਂ 2.3 ​​ਕਿਲੋ ਹੈਰੋਇਨ, 32 ਬੋਰ 2 ਪਿਸਤੌਲ, ਇਕ ਟਾਟਾ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਵਿੱਚ ਰੋਹਿਤ ਜੋਸ਼ੀ ਉਰਫ ਬਮਨ ਨਿਵਾਸੀ ਮਜੀਠਾ ਰੋਡ, ਸ਼ਿਵਮ ਕੁਮਾਰ ਨੰਨੂ ਨਿਵਾਸੀ ਨਮਕ ਮੰਡੀ, ਬਿਕਰਮ ਸਿੰਘ ਬਿੱਕਰ ਨਿਵਾਸੀ ਜੰਡਿਆਲਾ ਅਤੇ ਤਜਿੰਦਰਾ ਸਿੰਘ ਰੋਹਿਤ ਨਿਵਾਸੀ ਲਾਮਾ ਪਿੰਡ ਸ਼ਾਮਲ ਹਨ।

ਇਹ ਵੀ ਪੜ੍ਹੋ: Amritsar News: ਨਾਭਾ ਜੇਲ੍ਹ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੇ ਦੋਸ਼ੀਆਂ ਖਿਲ਼ਾਫ ਕਾਰਵਾਈ ਕੀਤੀ ਜਾਵੇ: ਗਿਆਨੀ ਹਰਪ੍ਰੀਤ ਸਿੰਘ

ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ NDPS ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ ‘ਤੇ ਜਾਂਚ ਲਈ 3 ਦਿਨਾਂ ਦੇ ਲਈ ਪੁਲਿਸ ਰਿਮਾਂਡ ਲਿਆ ਹੈ। ਇਹ ਪ੍ਰਗਟਾਵਾ ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ, ਜਿਸ ਨਾਲ ਏ.ਡੀ.ਸੀ.ਪੀ. ਯੁਗਰਾਜ ਸਿੰਘ, ਏ.ਸੀ.ਪੀ. ਪਲਵਿੰਦਰ ਸਿੰਘ ਸ਼ਾਮਲ ਸਨ।

ਡੀ.ਸੀ.ਪੀ. ਭੁੱਲਰ ਨੇ ਦੱਸਿਆ ਕਿ ਉਸ ਕੋਲ ਇੰਪੁੱਟ ਸੀ ਕਿ ਕੁਝ ਹੈਰੋਇਨ ਤਸਕਰ ਸਿਵਲ ਲਾਈਨ ਖੇਤਰ ਵਿੱਚ ਹੈਰੋਇਨ ਦੀ ਸਪਲਾਈ ਕਰ ਰਹੇ ਸਨ, ਜਿਸ ’ਤੇ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਭਾਈ ਮੰਝ ਸਾਹਿਬ ਦੇ ਗੁਰਦੁਆਰੇ ਨੇੜੇ ਨਾਕਾਬੰਦੀ ਕੀਤੀ ਗਈ ਅਤੇ ਤਜਿੰਦਰ ਸਿੰਘ ਰੋਹਿਤ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸਨੇ ਆਪਣੇ ਤਿੰਨ ਸਾਥੀਆਂ ਵਿੱਚੋਂ ਬਾਮਣ, ਨੰਨੂ ਅਤੇ ਬਿੱਕਰ ਦੇ ਨਾਮ ਦੱਸ ਦਿੱਤੇ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਬਾਮਨ ਆਪਣੇ ਸਾਥੀਆਂ ਸਮੇਤ ਉਸਨੂੰ 2 ਕਿਲੋ ਹੈਰੋਇਨ ਦੀ ਸਪਲਾਈ ਕਰਨ ਰਣਜੀਤ ਐਵੀਨਿਊ ਏਰੀਏ ਵਿੱਚ ਆ ਰਿਹਾ ਸੀ, ਜਿਸ ਤੇ ਭਾਰੀ ਪੁਲਿਸ ਫੋਰਸ ਨਾਲ ਡੀ-ਬਲਾਕ ਨਾਕਾਬੰਦੀ ਅਤੇ ਇੱਕ ਚਿੱਟਾ ਟਾਟਾ ਸਫਾਰੀ ਵਾਹਨ ਨੂੰ ਦੁਸਹਿਰਾ ਗਰਾਉਂਡ ਨੇੜੇ ਫੜ੍ਹ ਲਿਆ ਗਿਆ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ