Amritsar Central Jail News: ਜੇਲ੍ਹ ਵਿੱਚ ਅਚਨਚੇਤ ਨਿਰੀਖਣ ਦੌਰਾਨ 5 ਕੈਦੀਆਂ ਕੋਲੋਂ 5 ਅਤੇ 2 ਮੋਬਾਈਲ ਬਰਾਮਦ

checking-in-central-jail-amritsar

Amritsar Central Jail News: ਸੈਂਟਰਲ ਜੇਲ ਫਤਿਹਪੁਰ ਵਿੱਚ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ ਪ੍ਰਸ਼ਾਸਨ ਦੁਆਰਾ ਕੀਤੇ ਦਾਅਵਿਆਂ ਦੀ ਪਰਵਾਹ ਕੀਤੇ ਬਿਨਾਂ, ਇਹ ਸੰਚਾਰ ਯੰਤਰ ਜਿਸ ਤਰੀਕੇ ਨਾਲ ਜੇਲ ਦੇ ਵਿਹੜੇ ਵਿਚ ਜਾ ਰਿਹਾ ਹੈ, ਇਹ ਜਾਂਚ ਦਾ ਗੰਭੀਰ ਵਿਸ਼ਾ ਹੈ। ਪ੍ਰਸ਼ਾਸਨ ਨੇ ਹਾਲ਼ੇ ਜੇਲ੍ਹ ਬਰੇਕ ਕਾਂਡ ਤੋਂ ਬਾਅਦ ਫਰਾਰ ਹੋਣ ਵਾਲੇ ਕੈਦੀਆਂ ਤੋਂ ਸਬਕ ਨਹੀਂ ਲਿਆ।

ਇਹ ਵੀ ਪੜ੍ਹੋ: Amritsar News: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ 12 ਮੈਂਬਰੀ ਜੱਥਾ ਪਾਕਿਸਤਾਨ ਲਈ ਰਵਾਨਾ

ਆਏ ਦਿਨ ਇਸ ਤਰ੍ਹਾਂ ਮੋਬਾਈਲ ਮਿਲਣ ਦੀ ਘਟਨਾ ਜੇਲ੍ਹ ਵਿਚ ਤਾਇਨਾਤ ਅਧਿਕਾਰੀਆਂ ‘ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਰਹੀ ਹੈ। ਪਿਛਲੇ ਦਿਨੀਂ ਜੇਲ੍ਹ ਵਿੱਚ ਅਚਨਚੇਤ ਨਿਰੀਖਣ ਦੌਰਾਨ ਜੇਲ ਪ੍ਰਸ਼ਾਸਨ ਨੇ ਕੈਦੀਆਂ ਯਾਕੂਬ ਅਲੀ ਨਿਵਾਸੀ ਸ਼ੇਖ ਫਤਿਹ, ਸ਼ਰੀਫ ਮੁਹੰਮਦ ਨਿਵਾਸੀ ਖਿਲਚੀਆਂ, ਜਨੇਟ ਨਿਵਾਸੀ ਗੁਰਦਾਸਪੁਰ, ਲਵਪ੍ਰੀਤ ਸਿੰਘ ਨਿਵਾਸੀ ਪੰਡੋਰੀ ਵੜੈਚ, ਮਨਜੀਤ ਸਿੰਘ ਵਲਟੋਹਾ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਉਪਰੋਕਤ 5 ਕੈਦੀਆਂ ਤੋਂ 5 ਅਤੇ 2 ਲਾਵਾਰਿਸ ਫੋਨ ਬਰਾਮਦ ਕੀਤੇ। ਜੇਲ ਦੀ ਬੈਰਕ ਨੰਬਰ 1 ਦੇ ਕਮਰਾ ਨੰਬਰ 2 ਅਤੇ ਬੈਰਕ ਨੰਬਰ 3 ਦੇ ਕਮਰਾ ਨੰਬਰ 7 ਅਤੇ ਕਮਰਾ ਨੰਬਰ 4 ਦੇ ਵਿੱਚ ਨਿਰੀਖਣ ਦੇ ਦੌਰਾਨ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਵਧੀਕ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ