Amritsar Breaking News: ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ਵਿੱਚ ਇਮਾਰਤਾਂ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, ਜਾਨੀ ਨੁਕਸਾਨ ਦੀ ਅਜੇ ਕੋਈ ਖ਼ਬਰ ਨਹੀਂ

building-collapse-in-cheel-mandi-amritsar
Amritsar Breaking News: ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ‘ਚ ਬੀਤੀ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਇਕ 4 ਮੰਜ਼ਿਲਾ ਇਮਾਰਤ ਅਚਾਨਕ ਢੇਹ-ਢੇਰੀ ਹੋ ਗਈ।ਇਮਾਰਤ ਦੀ ਚੌਥੀ ਮੰਜ਼ਿਲ ਡਿਗਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿਗ ਗਈਆਂ ਅਤੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।ਇਮਾਰਤ ਡਿਗਣ ਕਾਰਨ ਇਲਾਕੇ ‘ਚ ਲੱਗੇ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ।

building-collapse-in-cheel-mandi-amritsar

ਇਮਾਰਤ ਡਿਗਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ-ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ।ਫਿਲਹਾਲ ਇਸ ਘਟਨਾ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਜਦੋਂ ਇਮਾਰਤ ਡਿਗੀ, ਉਸ ਸਮੇਂ ਲੋਕ ਅੰਦਰ ਜ਼ਰੂਰ ਸਨ ਪਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ