Amritsar Police News: ਯੂ ਪੀ, ਦਿੱਲੀ ਤੋਂ ਲਗਜ਼ਰੀ ਕਾਰਾਂ ਚੋਰੀ ਕਰਕੇ ਪੰਜਾਬ ਵਿੱਚ ਵੇਚਣ ਵਾਲਾ ਦੋਸ਼ੀ ਪੁਲਿਸ ਨੇ ਕੀਤਾ ਗਿਰਫ਼ਤਾਰ

police-arrested-a-man-who-sell-stolen-luxury-cars-in-punjab

Amritsar Police News: ਸੀ.ਆਈ.ਏ. ਸਟਾਫ ਪੁਲਿਸ ਨੇ ਚੋਰੀ ਦੀਆਂ ਲਗਜ਼ਰੀ 15 ਕਾਰਾਂ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਥਾਣਾ ਕੱਚਾ ਪੱਕਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਰਾਮਦ ਵਾਹਨਾਂ ਵਿੱਚ 2 ਫਾਰਚੂਨਰ, 3 ਕ੍ਰੇਟਾ, 3 ਬ੍ਰੀਜ਼ਾ, 1 ਆਈ -20, 1 ਇਨੋਵਾ, 2 ਸਵਿਫਟ ਡਿਜ਼ਾਇਰ, 1 ਸਕਾਰਪੀਓ ਅਤੇ 2 ਸਵਿਫਟ ਕਾਰਾਂ ਸ਼ਾਮਲ ਹਨ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਜਾ ਰਹੀ Saryu-Yamuna Express ਨੂੰ ਲੱਗੀ ਅੱਗ

ਐਸ ਐਸ ਪੀ ਧਰੁਵ ਦਹੀਆ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੂੰ ਸੂਚਨਾ ਮਿਲਣ ‘ਤੇ ਸਬ-ਇੰਸਪੈਕਟਰ ਸੁਖਦੇਵ ਸਿੰਘ ਅਤੇ ਸਟਾਫ ਦੀ ਟੀਮ ਨੇ ਜੈਦੀਪ ਸਿੰਘ ਉਰਫ ਜੈ ਨੂੰ ਘੇਰ ਕੇ ਚਿੱਟੀ ਸਕਾਰਪੀਓ ਨੰਬਰ (ਡੀ.ਐਲ.-01, ਸੀਡਬਲਯੂ 9211) ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਜੈਦੀਪ ਸਿੰਘ ਉਰਫ ਜੈ ਪੁੱਤਰ ਕੁਲਬੀਰ ਸਿੰਘ ਨਿਵਾਸੀ ਬੁੱਧ ਚੰਦ, ਬਲਬੀਰ ਸਿੰਘ ਉਰਫ਼ ਬੱਬੀ ਨਿਵਾਸੀ ਪਧਰੀ ਹਾਲ ਨਿਵਾਸੀ ਗੋਲਡਨ ਐਵੀਨਿਊ ਅੰਮ੍ਰਿਤਸਰ ਅਤੇ ਧਰਮਿੰਦਰ ਸਿੰਘ ਉਰਫ ਗੋਰਾ ਨਿਵਾਸੀ ਵੱਡਾ ਤੇਲੀਆ ਅਤੇ ਉਨ੍ਹਾਂ ਦੇ 3-4 ਸਾਥੀ ਦਾ ਗਿਰੋਹ ਵੱਖ-ਵੱਖ ਰਾਜਾਂ ਦੀਆਂ ਮਹਿੰਗੀਆਂ ਕਾਰਾਂ ਚੋਰੀ ਕਰਕੇ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਆਮ ਲੋਕਾਂ ਨੂੰ ਵੇਚਦੇ ਸਨ।

ਉਸਨੇ ਦੱਸਿਆ ਕਿ ਉਸਦਾ ਸਾਥੀ ਧਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਰਭੇਜ ਸਿੰਘ ਨਿਵਾਸੀ ਵਡਾ ਤੇਲੀਆ ਅਤੇ ਬਲਬੀਰ ਸਿੰਘ ਉਰਫ ਬੱਬੀ ਨਿਵਾਸੀ ਗੋਲਡਨ ਐਵੀਨਿਊ ਯੂ.ਪੀ., ਹਰਿਆਣਾ, ਦਿੱਲੀ, ਐਮ.ਪੀ. ਆਦਿ ਰਾਜਾਂ ਤੋਂ ਮਹਿੰਗੀਆਂ ਕਾਰਾਂ ਚੋਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਤਰਨਤਾਰਨ ਦੇ ਲੋਕਾਂ ਨੂੰ ਵੇਚਦੇ ਸਨ। ਐਸ ਐਸ ਪੀ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ