Amritsar News: ਅੰਮ੍ਰਿਤਸਰ ਦੀ ਹਿੰਦ-ਪਾਕਿ ਸਰਹੱਦ ਤੇ BSF ਵੱਲੋਂ 9 ਕਿਲੋ ਹੈਰੋਇਨ ਬਰਾਮਦ

9-kilo-heroin-recovered-in-amritsar-by-bsf

Amritsar News: ਅੰਮ੍ਰਿਤਸਰ ਦੀ ਹਿੰਦ-ਪਾਕਿ ਸਰਹੰਦ ਤੇ ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੀ ਬੀ. ਐਸ. ਐਫ. ਦੀ ਚੌਂਕੀ ਬੁਰਜ ਤੋਂ 22 ਬਟਾਲੀਅਨ ਦੇ ਜਵਾਨਾਂ ਵਲੋਂ ਵੀਰਵਾਰ ਸਵੇਰੇ 9 ਕਿਲੋ ਹੈਰੋਇਨ ਬਰਾਮਦ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੇ ਜਵਾਨਾਂ ਵਲੋਂ ਅੱਜ ਸਵੇਰੇ ਡਿਊਟੀ ਦੌਰਾਨ ਕੰਡਿਆਲੀ ਤਾਰ ਦੇ ਨੇੜੇ 9 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਬੀ. ਐਸ. ਐਫ. ਦੇ ਉੱਚ ਅਧਿਕਾਰੀਆ ਤੇ ਖੁਫੀਆ ਏਜੰਸੀਆਂ ਵਲੋਂ ਬਰੀਕੀ ਨਾਲ ਜਾਂਚ-ਪੜਤਾਲ ਜਾਰੀ ਹੈ ਅਤੇ ਪੂਰੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ