Amritsar News: ਅੰਮ੍ਰਿਤਸਰ ਏਅਰਪੋਰਟ ਤੋਂ 309 ਯਾਤਰੀਆਂ ਨੂੰ ਭਾਰਤ ਨੇ ਭੇਜਿਆ ਬ੍ਰਿਟੇਨ ਵਾਪਿਸ

309-passengers-sent-back-to-uk-from-india
ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ‘ਤੇ ਅੱਜ 309 ਯਾਤਰੀ ਬ੍ਰਿਟੇਨ ਰਵਾਨਾ ਕੀਤੇ ਗਏ। ਬਾਅਦ ਦੁਪਹਿਰ ਇਹ ਉਡਾਣ 3: 30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਬ੍ਰਿਟਿਸ਼ ਏਅਰਲਾਈਨਜ਼ ਆਫ ਯੂਨਾਈਟਿਡ ਕਿੰਗਡਮ ਦਾ ਸ਼ਕਤੀਸ਼ਾਲੀ ਏਅਰਬਸ ਜਹਾਜ਼ ਆਪ੍ਰੇਸ਼ਨ ‘ਚ ਸੀ। ਇਹ ਉਡਾਣ ਭਾਰਤ ਵਲੋਂ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਲੈਂਡ ਕਰੇਗੀ।

ਇਹ ਵੀ ਪੜ੍ਹੋ: Lockdown in Amritsar: ਅੰਮ੍ਰਿਤਸਰ ਵਿੱਚ ਬਾਜ਼ਾਰ ਖੁੱਲਣ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਇਆ ਸੰਗਤਾਂ ਦਾ ਹੜ੍ਹ

ਇੰਨ੍ਹਾਂ ‘ਚ ਕੁੱਝ ਲੋਕ ਇੰਗਲੈਂਡ ਦੇ ਅਤੇ ਕੁੱਝ ਕੈਨੇਡਾ ਦੇ ਵਾਸੀ ਸ਼ਾਮਲ ਸਨ। ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ‘ਤੇ ਜਹਾਜ਼ ਦੀ ਲੈਂਡਿੰਗ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਣਾਂ ਰਾਹੀਂ ਕੈਨੇਡਾ ਅਤੇ ਸਬੰਧਤ ਦੇਸ਼ਾਂ ‘ਚ ਭੇਜਿਆ ਜਾਵੇਗਾ। ਇਸ ਤਰ੍ਹਾਂ ਸ਼ੁੱਕਰਵਾਰ ਦੀ ਰਾਤ 8:30 ਵਜੇ ਇੱਕ ਉਡਾਣ ਅੰਮ੍ਰਿਤਸਰ ਏਅਰਪੋਰਟ ਤੋਂ ਕਤਰ ਦੇਸ਼ ਦੇ ਦੋਹਾ ਏਅਰਪੋਰਟ ਰਵਾਨਾ ਹੋਈ। ਇਸ ‘ਚ ਲੱਗਭੱਗ 350 ਦੇ ਕਰੀਬ ਯਾਤਰੀ ਸਵਾਰ ਸਨ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ