Corona in Amritsar: ਅੰਮ੍ਰਿਤਸਰ ਵਿੱਚ Corona ਨੇ ਢਾਹਿਆ ਕਹਿਰ, 3 ਹੋਰ ਮਰੀਜ਼ਾਂ ਦੀ ਗਈ ਜਾਨ

3-more-death-due-to-corona-in-amritsar

Corona in Amritsar: ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ‘ਚ ਜਿਥੇ ਅੱਜ ਚੜ੍ਹਦੀ ਸਵੇਰ ਇਕ ਵਿਅਕਤੀ ਦੀ ਮੌਤ ਹੋਈ ਸੀ ਉਥੇ ਹੀ ਹੁਣ ਫਿਰ ਇਕੱਠੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ‘ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 30 ਹੋ ਚੁੱਕੀ ਹੈ। ਹੁਣ ਤੱਕ ਪੰਜਾਬ ‘ਚ ਸਭ ਤੋਂ ਵੱਧ ਮੌਤਾਂ ਕੋਰੋਨਾ ਕਾਰਨ ਅੰਮ੍ਰਿਤਸਰ ‘ਚ ਹੋਈਆਂ ਹਨ। ਇਥੇ ਦੱਸ ਦੇਈਏ ਕਿ ਅੱਜ ਚੜ੍ਹਦੀ ਸਵੇਰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ 107 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਕਤ ਬਜ਼ੁਰਗ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਦਾ ਰਹਿਣ ਵਾਲਾ ਸੀ, ਜੋ ਕੁਝ ਦਿਨ ਪਹਿਲਾਂ ਹੀ ਹਸਪਤਾਲ ‘ਚ ਦਾਖਲ ਹੋਇਆ ਸੀ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ