ਭਾਜਪਾ-ਅਕਾਲੀ ਗੱਠਜੋੜ ਨੂੰ ਲੈਕੇ ਅਮਿਤ ਸ਼ਾਹ ਦਾ ਵੱਡਾ ਐਲਾਨ

Amit shah on akali bjp alliance

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰਲ਼ ਕੇ ਹੀ ਚੋਣ ਲੜਨਗੇ। ਇਸ ਵਾਰ ਸੀਟ ਵੰਡ ਵੀ ਸਾਲ 2014 ਦੀਆਂ ਆਮ ਚੋਣਾਂ ਵਾਲੀ ਹੀ ਰਹੇਗੀ।

ਸ਼ਾਹ ਨੇ ਕਿਹਾ ਕਿ ਅਕਾਲੀ ਦਲ 10 ਤੇ ਬੀਜੇਪੀ ਤਿੰਨ ਸੀਟਾਂ ‘ਤੇ ਹੀ ਚੋਣ ਲੜਣਗੇ। ਭਾਜਪਾ ਹਿੱਸੇ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਆਉਂਦੀਆਂ ਹਨ। ਹਾਲਾਂਕਿ ਹਾਲੇ ਤਕ ਦੋਵੇਂ ਪਾਰਟੀਆਂ ਨੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਅਮਿਤ ਸ਼ਾਹ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਾਹ ਨੇ ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਮਗਰੋਂ ਕੀਤਾ ਹੈ।

Source:AbpSanjha