ਪੰਜਾਬ ਲਈ ਖਤਰੇ ਦੀ ਘੰਟੀ! 80% ਕੋਰੋਨਾ ਕੇਸਾਂ ‘ਚ ਯੂਕੇ ਦਾ ਖ਼ਤਰਨਾਕ ਵੈਰੀਅੰਟ

alert alaram for punjab

ਡਾ. ਹਰਸ਼ਵਰਧਨ ਨੇ ਕਿਹਾ, “ਕੋਰੋਨਾ ਦਾ ਸਭ ਤੋਂ ਪ੍ਰਭਾਵਿਤ ਸੂਬਾ ਛੱਤੀਸਗੜ੍ਹ ਹੈ। ਰਾਏਪੁਰ ਤੇ ਦੁਰਗ ‘ਚ 20 ਪ੍ਰਤੀਸ਼ਤ ਪੌਜ਼ੇਟਿਵ ਰੇਟ ਤੇ ਵਾਧਾ ਦਰ 400 ਤੋਂ 4000 ਤੱਕ ਪਹੁੰਚ ਗਈ ਹੈ।

ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 2924 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ ਸੂਬੇ ‘ਚ 62 ਲੋਕਾਂ ਦੀ ਮੌਤ ਹੋ ਗਈ।

ਦੂਜੇ ਪਾਸੇ ਸਿਹਤ ਮੰਤਰੀ ਨੇ ਮਾਮਲਿਆਂ ਦੀ ਗੰਭੀਰਤਾ ਦਾ ਮੁਆਇਨਾ ਕਰਦਿਆਂ 11 ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਆਪਣੀ ਮੁਲਾਕਾਤ ਦੌਰਾਨ ਕੋਵਿਡ-19 ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਹਾ।

ਪਿਛਲੇ ਸਾਲ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਕਿਸਾਨਾਂ ਦਾ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਵਿੱਚ ਵੱਖ-ਵੱਖ ਸਰਹੱਦਾਂ ’ਤੇ ਖੇਤੀਬਾੜੀ ਕਾਨੂੰਨ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।

ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰੀ ਨੇ ਛੱਤੀਸਗੜ੍ਹ ਦੀ ਕੋਵਿਡ-19 ਸਥਿਤੀ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਇਸ ਨੂੰ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ 10 ਗੁਣਾ ਵਾਧੇ ਨਾਲ ਸਭ ਤੋਂ ਪ੍ਰਭਾਵਿਤ ਰਾਜ ਦੱਸਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ