ਪੰਜਾਬੀ ਮੁਸਾਫ਼ਰ ਨੂੰ ਜਹਾਜ਼ ਤੋਂ ਹੇਠਾਂ ਲਾਹੁਣਾ ਪਿਆ ਏਅਰ ਇੰਡੀਆ ਨੂੰ ਮਹਿੰਗਾ, ਭਰਿਆ ਲੱਖਾਂ ਦਾ ਜ਼ੁਰਮਾਨਾ

Air India

ਏਅਰ ਇੰਡੀਆ ਨੇ ਪੰਜਾਬੀ ਮੁਸਾਫਰ ਨੂੰ ਫਲਾਈਟ ਤੋਂ ਉਤਾਰ ਦਿੱਤਾ, ਜਿਸ ਦਾ ਖਾਮਿਆਜ਼ਾ ਨੂੰ ਇੱਕ ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਦੇ ਕੇ ਚੁਕਾਉਣਾ ਪਿਆ। ਮੁਹਾਲੀ ਨਿਵਾਸੀ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸਰਦੂਲ ਸਿੰਘ ਘੁੰਮਣ ਸਾਇੰਸ ਕਾਨਫਰੰਸ ਲਈ ਨੀਦਰਲੈਂਡ ਗਏ ਸੀ। ਉੱਥੋਂ ਉਹ ਨਵੀਂ ਦਿੱਲੀ ਏਅਰਪੋਰਟ ‘ਤੇ ਉੱਤਰੇ, ਪਰ ਨਵੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦੀ ਫਲਾਈਟ ‘ਚੋਂ ਉਨ੍ਹਾਂ ਨੂੰ ਬਿਨਾ ਕਾਰਨ ਦੱਸੇ ਹੀ ਉਤਾਰ ਦਿੱਤਾ ਗਿਆ। ਘਟਨਾ ਸਾਲ 2015 ਦੀ ਹੈ।

ਇਸ ਦੀ ਸ਼ਿਕਾਇਤ ਪ੍ਰੋਫੈਸਰ ਘੁੰਮਣ ਨੇ ਕੰਜ਼ਿਊਮਰ ਕੋਰਟ ‘ਚ ਕੀਤੀ। ਖਪਤਕਾਰ ਫੋਰਮ ਨੇ ਏਅਰ ਇੰਡੀਆ ਵੱਲੋਂ ਸ਼ਿਕਾਈਤਕਰਤਾ ਨੂੰ ਪੰਜ ਹਜ਼ਾਰ ਰੁਪਏ ਹਰਜ਼ਾਨਾ ਅਤੇ ਪੰਜ ਹਜ਼ਾਰ ਰੁਪਏ ਕੇਸ ਖ਼ਰਚ ਦੇਣ ਦੇ ਆਦੇਸ਼ ਦਿੱਤੇ ਸੀ। ਪਰ ਸ਼ਿਕਾਇਤ ਕਰਤਾ ਫੋਰਮ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਅਤੇ ਉਸ ਨੇ ਸਟੇਟ ਕਮਿਸ਼ਨ ‘ਚ ਮਾਮਲੇ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਬਟਾਲਾ : ਕਾਂਗਰਸੀ ਸਰਪੰਚ ਨੂੰ ਗੱਡੀ ਹੇਠਾਂ ਦਰੜ ਕੇ ਮੌਤ ਦੇ ਘਾਟ ਉਤਾਰਿਆ

ਹੁਣ ਸਟੇਟ ਕਮਿਸ਼ਨ ਨੇ ਏਅਰ ਇੰਡੀਆ ਨੂੰ ਇੱਕ ਲੱਖ ਰੁਪਏ 10 ਫ਼ੀਸਦ ਵਿਆਜ ਦੇ ਨਾਲ ਹਰਜ਼ਾਨਾ ਅਤੇ ਪੰਜ ਹਜ਼ਾਰ ਕੇਸ ਖ਼ਰਚ ਦੇਣ ਦੇ ਆਦੇਸ਼ ਕੰਪਨੀ ਨੂੰ ਜਾਰੀ ਕੀਤੇ ਹਨ। ਸ਼ਿਕਾਇਤ ਕਰਤਾ ਨੂੰ ਨਵੀਂ ਦਿੱਲੀ ਤੋਂ ਚੰਡੀਗੜ੍ਹ ਲਈ ਟੈਕਸੀ ਕਿਰਾਇਆ 5500 ਰੁਪਏ ਵੀ ਦੇਣ ਦੇ ਆਦੇਸ਼ ਦਿੱਤੇ ਗਏ ਹਨ।

Source:AbpSanjha