ਹੁਣ ਐਮਜਾਨ ਮਗਰੋਂ ਫਲਿੱਪਕਾਰਟ ਨੇ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ , ਸਿੱਖਾਂ ‘ਚ ਭਾਰੀ ਰੋਸ਼

Flipkart

ਆਨ-ਲਾਈਨ ਸ਼ੌਪਿੰਗ ਦੀ ਸਾਈਟ ਫਲਿੱਪਕਾਰਟ ਨੇ ਸਿੱਖਾਂ ਦੇ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਡੌਰ ਮੈਟ ‘ਤੇ ਇਸਤੇਮਾਲ ਕੀਤਾ ਹੈ। ਜਿਸ ਕਾਰਨ ਸਿੱਖਾਂ ‘ਚ ਭਾਰੀ ਰੋਸ਼ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਸਗੋਂ ਕੁਝ ਸਮਾਂ ਪਹਿਲਾਂ ਈ-ਸ਼ੌਪਿੰਗ ਐਮਜਾਨ ਵੀ ਅਜਿਹਾ ਕਰ ਵਿਵਾਦਾਂ ‘ਚ ਆ ਚੁੱਕੀ ਹੈ। ਜਿਸ ਤੋਂ ਬਾਅਦ ਐਮਜਾਨ ਨੂੰ ਮਾਫ਼ੀ ਮੰਗਣੀ ਪਈ ਸੀ।

ਫਿਲਹਾਲ ਇਸ ਮਾਮਲੇ ‘ਤੇ ਅਜੇ ਫਲਿੱਪਕਾਰਟ ਵੱਲੋਂ ਕੋਈ ਪ੍ਰਤੀਕਿਰੀਆ ਸਾਹਮਣੇ ਨਹੀਂ ਆਈ ਹੈ।

Source:AbpSanjha