Moga Road Accident News: ਸੜਕ ਤੇ ਫਿਰਦੇ ਅਵਾਰਾ ਪਸ਼ੂਆਂ ਨੇ ਲਈ ਇਕ ਨੌਜਵਾਨ ਦੀ ਜਾਨ

a-young-man-was-killed-by-stray-animals-on-the-road

Moga Road Accident News: ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਪੰਜਾਬ ‘ਚ ਹੋ ਰਹੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ ਅਤੇ ਕਈਆਂ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ। ਸਥਾਨਕ ਸ਼ਹਿਰ ‘ਚ ਅੱਜ ਸਵੇਰੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ ਕਾਰਨ ਸ਼ਹਿਰ ਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ। ਪ੍ਰਾਪਤ ਸੂਚਨਾ ਮੁਤਾਬਕ ਧਰਮਕੋਟ ਦਾ ਨੌਜਵਾਨ ਬਲਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਕਿ ਆਪਣੇ ਦੋਸਤ ਨਾਲ ਧਰਮਕੋਟ ਤੋਂ ਸਕੂਟਰ ਤੇ ਮੋਗਾ ਜਾ ਰਿਹਾ ਸੀ ਤਾਂ ਮਖੀਜਾ ਗੇਟ ਕੋਲ ਆਵਾਰਾ ਪਸ਼ੂਆਂ ਕਾਰਨ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਦ ਕਿ ਮੋਗਾ ਲਿਜਾਂਦੇ ਹੋਏ ਇਕ ਨੌਜਵਾਨ ਬਲਤੇਜ ਸਿੰਘ ਨੇ ਰਸਤੇ ਵਿੱਚ ਦਮ ਤੋੜ ਗਿਆ।

Punjab News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।