ਪੰਜਾਬ ਵਿਚ ਕੋਰੋਨਾ ਦੇ ਕੁਲ ਮਰੀਜ਼ਾ ਦੀ ਗਿਣਤੀ ਹੋਈ 20, ਜਾਣੋ ਕਿਥੋਂ-ਕਿਥੋਂ ਕੇਸ ਆਏ ਸਾਹਮਣੇ

99 Corona Positive Cases in Punjab see full List of cities

ਪੰਜਾਬ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ। ਮੰਗਲਵਾਰ ਨੂੰ ਵੱਖ-ਵੱਖ ਸ਼ਹਿਰਾਂ ਤੋਂ 20 ਨਵੇਂ ਸਕਾਰਾਤਮਕ ਕੇਸ ਸਾਹਮਣੇ ਆਉਣ ਨਾਲ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸੂਬੇ ਵਿਚ 99 ਤੱਕ ਪਹੁੰਚ ਗਈ। ਸੂਬੇ ਵਿੱਚ ਹੁਣ ਤੱਕ ਇਸ ਨਾਲ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਮੰਗਲਵਾਰ ਨੂੰ ਵੀ 10 ਮਰੀਜ਼ਾਂ ਦੇ ਠੀਕ ਹੋਣ ਦੀ ਖੁਸ਼ਖਬਰੀ ਵੀ ਆਈ। ਇਸ ਦੇ ਨਾਲ ਇਸ ਬਿਮਾਰੀ ‘ਤੇ ਜਿੱਤ ਹਾਸਲ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ 14 ਹੋ ਗਈ ਹੈ।

ਮੰਗਲਵਾਰ ਨੂੰ ਸਾਹਮਣੇ ਆਏ ਕੋਰੋਨਾ ਪੋਜ਼ੀਟਿਵ ਮਾਮਲਿਆਂ ਵਿੱਚ ਐਸ.ਏ.ਐਸ ਨਗਰ ਮੁਹਾਲੀ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇੱਥੇ ਸੱਤ ਨਵੇਂ ਕੇਸਾਂ ਦੇ ਨਾਲ ਮਰੀਜ਼ਾ ਦੀ ਗਿਣਤੀ 26 ਹੋ ਗਈ ਹੈ। ਹੁਣ ਤੱਕ ਐਸ.ਬੀ.ਐਸ ਨਗਰ (ਨਵਾਂ ਸ਼ਹਿਰ) 19 ਮਰੀਜ਼ਾਂ ਨਾਲ ਇਸ ਸੂਚੀ ਵਿਚ ਸਭ ਤੋਂ ਅੱਗੇ ਸੀ।

ਇਹ ਵੀ ਪੜ੍ਹੋ : ਲੁਧਿਆਣਾ ਵਿੱਚ ਮਿਲਿਆ Tablighi Jamaat ਤੋਂ ਆਇਆ ਇੱਕ ਹੋਰ ਪੋਜ਼ੀਟਿਵ ਕੇਸ, ਪਰਿਵਾਰ ਦੇ 8 ਲੋਕਾਂ ਦੇ ਵੀ ਕੀਤੇ ਗਏ ਟੇਸਟ

ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਮੁਹਾਲੀ ਵਿੱਚ 7, ਪਠਾਨਕੋਟ ਵਿੱਚ 6, ਮੋਗਾ ਵਿੱਚ 4, ਮਾਨਸਾ ਵਿੱਚ 2 ਅਤੇ ਅੰਮ੍ਰਿਤਸਰ ਵਿੱਚ 1 ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਵਿੱਚ ਹੁਣ ਤੱਕ 19 ਅਤੇ ਮੁਹਾਲੀ ਵਿੱਚ 26 ਲੋਕ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 10, ਹੁਸ਼ਿਆਰਪੁਰ ਵਿੱਚ 7, ਪਠਾਨਕੋਟ ਵਿੱਚ 7, ਜਲੰਧਰ ਅਤੇ ਲੁਧਿਆਣਾ ਵਿੱਚ 6-6, ਮਾਨਸਾ ਵਿੱਚ 5, ਮੋਗਾ ਵਿੱਚ 4, ਰੋਪੜ ਵਿੱਚ 3, ਫਤਿਹਗੜ ਸਾਹਿਬ ਵਿੱਚ 2, ਪਟਿਆਲਾ, ਫਰੀਦਕੋਟ, ਬਰਨਾਲਾ ਅਤੇ ਕਪੂਰਥਲਾ ਵਿੱਚ 1-1 ਵਿਅਕਤੀ ਪੋਜ਼ੀਟਿਵ ਪਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ