ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ, ਹਜ਼ੂਰ ਸਾਹਿਬ ਤੋਂ ਪਰਤੇ 95 ਸ਼ਰਧਾਲੂਆਂ ਨੇ ਦਿੱਤੀ ਕੋਰੋਨਾ ਨੂੰ ਮਾਤ

95 Sikh devotees defeats Corona Virus and return home

ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਸ ਵੱਧ ਸ਼ਰਧਾਲੂ ਜੋ ਕੋਰੋਨਾ ਜਾਂਚ ਵਿਚ ਪੋਜ਼ੀਟਿਵ ਹੋਣ ਕਰਕੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹੋਏ ਸਨ, ਹੁਣ ਉਹ ਠੀਕ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਅਤੇ ਬਾਕੀ ਵੀ ਜਲਦੀ ਠੀਕ ਹੋ ਜਾਣਗੇ। ਇਹ ਸਾਰੀ ਜਾਣਕਾਰੀ ਮੰਤਰੀ ਓ. ਪੀ ਸੋਨੀ ਪ੍ਰੈਸ ਗੱਲਬਾਤ ਦੌਰਾਨ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲੇ ਵਿਚ 260 ਸ਼ਰਧਾਲੂਆਂ ਦੇ ਟੈਸਟ ਪੋਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਵਿਚੋਂ 45 ਪਿਛਲੇ ਦਿਨੀਂ ਅਤੇ 95 ਅੱਜ ਆਪਣੇ ਘਰਾਂ ਨੂੰ ਚਲੇ ਗਏ ਹਨ।

ਇਹ ਵੀ ਪੜ੍ਹੋ : ਵਿਗਿਆਨੀ ਬਣਾ ਰਹੇ ਅਜਿਹਾ ਮਾਸਕ, ਜਿਸਦਾ ਕੋਰੋਨਾ ਵਾਇਰਸ ਦੇ ਸੰਪਰਕ ‘ਚ ਆਉਂਦੇ ਹੀ ਬਦਲੇਗਾ ਰੰਗ

ਸੋਨੀ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੋਂ 44 ਅਤੇ ਦੂਸਰੇ ਹੋਰ ਹਸਪਤਾਲਾਂ ਦੇ 51 ਸ਼ਰਧਾਲੂ ਠੀਕ ਹੋ ਕੇ ਘਰ ਪਰਤੇ ਹਨ। ਇਸ ਤਰ੍ਹਾਂ ਹੁਣ ਤੱਕ 140 ਯਾਤਰੀ ਠੀਕ ਹੋ ਗਏ ਹਨ ਅਤੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਬਾਕੀ ਦੇ 120 ਯਾਤਰੀ ਵੀ ਜਲਦੀ ਹੀ ਠੀਕ ਹੋ ਜਾਣਗੇ ਅਤੇ ਆਪਣੇ ਘਰਾਂ ਨੂੰ ਵਾਪਸ ਜਾਣਗੇ। ਉਸਨੇ ਦੱਸਿਆ ਕਿ ਘਰ ਜਾ ਰਹੇ ਯਾਤਰੀਆਂ, ਸਰਕਾਰ, ਹਸਪਤਾਲ ਸਟਾਫ ਜਾਂ ਪ੍ਰਸ਼ਾਸਨ ਲਈ ਇਹ ਨਾ ਸਿਰਫ ਖੁਸ਼ਖਬਰੀ ਹੈ, ਬਲਕਿ ਸਮੁੱਚੇ ਭਾਰਤੀਆਂ ਲਈ ਇਹ ਮਾਨਸਿਕ ਤੌਰ ‘ਤੇ ਮਜ਼ਬੂਤ ​​ਖ਼ਬਰ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।