ਪੰਚਾਇਤੀ ਚੋਣਾਂ ‘ਚ ਲੋਕਾਂ ਦੇ ਦਿਖਾਇਆ ਭਰਪੂਰ ਉਤਸ਼ਾਹ, 80% ਵੋਟਿੰਗ

punjab during sarpanch election

ਚੰਡੀਗੜ੍ਹ: ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਅੰਕੜੇ ਜਾਰੀ ਕੀਤੇ। ਤਾਜ਼ਾ ਅੰਕੜਿਆਂ ਮੁਤਾਬਕ ਲੋਕਾਂ ਨੇ ਪੰਚਾਇਤੀ ਚੋਣਾਂ ਵਿੱਚ ਭਰਪੂਰ ਉਤਸ਼ਾਹ ਦਿਖਾਇਆ। ਹਾਲਾਂਕਿ, ਕਈ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ। ਪਰ ਪੂਰੇ ਅੰਕੜੇ ਦੇਰ ਰਾਤ ਤਕ ਆ ਸਕਦੇ ਹਨ, ਪਰ ਪੰਜ ਜ਼ਿਲ੍ਹਿਆਂ ਤੋਂ ਆਈ ਤਾਜ਼ਾ ਜਾਣਕਾਰੀ ਮੁਤਾਬਕ 80% ਵੋਟਿੰਗ ਹੋਣ ਦੀ ਆਸ ਹੈ। ਪੰਜਾਬ ਚੋਣ ਸਕੱਤਰ ਕਮਲ ਕੁਮਾਰ ਨੇ ਦੱਸਿਆ ਹੈ ਕਿ ਇਸ ਸਮੇਂ ਜ਼ਿਲ੍ਹਿਆਂ ‘ਚੋਂ ਜੋ ਰੁਝਾਨ ਆ ਰਹੇ ਹਨ, ਉਸ ਮੁਤਾਬਕ ਪੰਜਾਬ ਵਿੱਚ 80 ਫ਼ੀਸਦ ਵੋਟਿੰਗ ਹੋਈ ਹੈ। ਹਾਲਾਂਕਿ, ਕਈ ਥਾਵਾਂ ‘ਤੇ ਮੁੜ ਤੋਂ ਵੋਟਿੰਗ ਕਰਵਾਈ ਜਾਵੇਗੀ, ਜਿਸ ਦੇ ਵੇਰਵੇ ਵੱਖਰੇ ਤੌਰ ‘ਤੇ ਸਾਂਝੇ ਕੀਤੇ ਜਾਣਗੇ।

ਕਮਿਸ਼ਨ ਦੇ ਅੰਕੜੇ ਹੇਠਾਂ ਦੇਖੇ ਜਾ ਸਕਦੇ ਹਨ-

report of voting

Source:AbpSanjha