ਪੰਜਾਬ ਵਿੱਚ 76 ਮੌਤਾਂ, ਲੁਧਿਆਣਾ ਵਿੱਚ 20 ਮੌਤਾਂ, 55,798 ਸਰਗਰਮ ਕੋਰੋਨਾ ਮਾਮਲੇ

76 deaths in Punjab , 20 killed in Ludhiana

ਸ਼ੁਕਰਵਾਰ ਨੂੰ 76 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ।ਜਦਕਿ 6,132 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਕੈਪਟਨ ਸਰਕਾਰ ਨੇ ਪੰਜਾਬ ਵਿੱਚ ਵੀਕੈਂਡ ਲੌਕਡਾਊਨ ਦੀ ਮਿਆਦ ਵੀ 15 ਮਈ ਤੱਕ ਵਧਾ ਦਿੱਤੀ ਹੈ। ਸ਼ੁਕਰਵਾਰ ਨੂੰ 76 ਹੋਰ ਲੋਕਾਂ ਦੀ ਮੌਤ (Covid Death) ਦਰਜ ਕੀਤੀ ਗਈ ਹੈ। ਜਦਕਿ 6,132 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

ਐਕਟਿਵ ਕੋਰੋਨਾ ਕੇਸਾਂ (Active Corona Cases in Punjab) ਦੀ ਗਿਣਤੀ 55,798 ਹੋ ਗਈ ਹੈ। ਪੰਜਾਬ ‘ਚ ਮਰਨ ਵਾਲਿਆਂ ਦੀ ਗਿਣਤੀ 9022 ਹੋ ਗਈ ਹੈ। 669 ਮਰੀਜ ਆਕਸੀਜਨ ਸਪੋਰਟ ਤੇ ਹਨ ਜਦਕਿ 99 ਮਰੀਜ਼ ਵੈਂਟੀਲੇਟਰ ਤੇ ਹਨ। ਚੰਗੀ ਗੱਲ ਇਹ ਹੈ ਕਿ 306153 ਮਰੀਜ਼ ਸਿਹਤਯਾਬ ਵੀ ਚੁੱਕੇ ਹਨ।

ਸ਼ੁਕਰਵਾਰ ਨੂੰ ਅੰਮ੍ਰਿਤਸਰ -17, ਬਰਨਾਲਾ -2, ਫਰੀਦਕੋਟ -2, ਫਤਿਹਗੜ੍ਹ ਸਾਹਿਬ 3,ਫਾਜ਼ਿਲਕਾ -3, ਫਿਰੋਜ਼ਪੁਰ -5, ਗੁਰਦਾਸਪੁਰ -7, ਹੁਸ਼ਿਆਰਪੁਰ -5, ਜਲੰਧਰ -7,ਲੁਧਿਆਣਾ -20,ਕਪੂਰਥਲਾ -3, ਮੋਗਾ -2, ਐਸ.ਏ.ਐਸ.ਨਗਰ (ਮੁਹਾਲੀ) -8, ਮੁਕਤਸਰ-7, ਪਠਾਨਕੋਟ -3, ਪਟਿਆਲਾ -12, ਸੰਗਰੂਰ -6 ਅਤੇ ਐਸ ਬੀ ਐਸ ਨਗਰ (ਨਵਾਂ ਸ਼ਹਿਰ) -2 ਲੋਕਾਂ ਦੀ ਮੌਤ ਹੋਈ ਹੈ।  ਲੁਧਿਆਣਾ ‘ਚ ਸਭ ਤੋਂ ਵੱਧ 20 ਮੌਤਾਂ ਦਰਜ ਹੋਈਆਂ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ