ਦਿਲ ਦਾ ਦੌਰਾ ਪੈਣ ਨਾਲ ਹੋਈ ਬਜ਼ੁਰਗ ਕਿਸਾਨ ਦੀ ਮੌਤ, ਇਕ ਦਿਨ ‘ਚ ਗਈ ਤਿੰਨ ਕਿਸਾਨਾਂ ਦੀ ਜਾਨ

70-year-old-farmer-lakha-singh-died-due-to-heart-attack

ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ 74 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਅੱਜ ਟਿਕਰੀ ਬਾਰਡਰ ’ਤੇ 70 ਸਾਲ ਦੇ ਬਜ਼ੁਰਗ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ ਮਿ੍ਰਤਕ ਕਿਸਾਨ ਸੰਗਰੂਰ ਦੇ ਪਿੰਡ ਕਲੋਦੀ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾ ਵੀ ਉਹ ਕਈ ਦਿਨ ਟਿਕਰੀ ਬਾਰਡਰ ’ਤੇ ਲਗਾ ਕੇ ਆਇਆ ਸੀ ਅਤੇ ਇਸ ਵਾਰ 3 ਫ਼ਰਵਰੀ ਨੂੰ ਫ਼ਿਰ ਤੋਂ ਅੰਦੋਲਨ ’ਚ ਸ਼ਾਮਲ ਹੋਇਆ ਸੀ। ਜਿਥੇ ਉਹਨਾਂ ਨੂੰ ਦਿਲ ਦਾ ਦੌਰਾ ਪਾ ਗਿਆ ਤੇ ਉਹਨਾਂ ਦੀ ਮੌਤ ਹੋ ਗਈ |

ਜ਼ਿਕਰਯੋਗ ਹੈ ਕਿ ਅੱਜ ਦੇ ਹੀ ਦਿਨ ਇਸ ਕਿਸਾਨ ਸਣੇ ਹੁਣ ਤੱਕ ਤਿੰਨ ਕਿਸਾਨ ਆਪਣੀ ਜਾਨ ਗੁਆ ਚੁਕੇ ਹਨ , ਜਿਨ੍ਹਾਂ ਵਿਚ ਇੱਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਅਤੇ ਇਕ ਹੋਰ ਬਜ਼ੁਰਗ ਕਿਸਾਨ ਜੋ ਕਿ ਮੋਗਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ