Corona Virus : ਪੰਜਾਬ ਚ’ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾ ਦੀ ਗਿਣਤੀ ਹੋਈ 7

7 Positive Cases of Corona Virus in Punjab

ਪੰਜਾਬ ਵਿਚ ਸ਼ਨੀਵਾਰ ਨੂੰ Corona Virus ਨਾਲ ਸੰਕਰਮਿਤ ਚਾਰ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਨਾਲ ਪੀੜਤਾਂ ਦੀ ਗਿਣਤੀ ਹੁਣ 7 ਹੋ ਗਈ ਹੈ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ।

ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਦੇ ਨਿਵਾਸੀ ਪਾਠੀ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ। ਹੁਸ਼ਿਆਰਪੁਰ ਦੇ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਪਾਠੀ ਦੇ ਪਰਿਵਾਰ ਨੂੰ ਉਨ੍ਹਾਂ ਦੇ ਪਿੰਡ ਮੋਰਾਂਵਾਲੀ ਵਿਖੇ ਉਨ੍ਹਾਂ ਦੇ ਘਰ ਵਿੱਚ ਹੀ ਕਵਾਰਨਟਾਇਨ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਕਿਸੇ ਵਿੱਚ ਵੀ ਕੋਰੋਨਾ ਦੀ ਲੱਛਣ ਨਹੀਂ ਪਾਏ ਗਏ ਹਨ। ਪਾਠੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਦੇ ਗੁਰੂਦਵਾਰਾ ਸਾਹਿਬ ਵਿਖੇ ਪਾਠੀ ਦਾ ਕੰਮ ਕਰਦਾ ਹੈ। ਉਹ ਉਥੇ ਕੋਰੋਨਾ ਦੇ ਸ਼ੱਕੀ ਮ੍ਰਿਤਕ, ਗੁਰੂਦੁਆਰਾ ਸਾਹਿਬ ਵਿਖੇ ਇਕ ਸੰਤ ਅਤੇ ਰਾਗੀ ਦੇ ਸੰਪਰਕ ਵਿਚ ਆਇਆ ਸੀ। ਤਿੰਨੋਂ ਹੀ ਇਟਲੀ ਅਤੇ ਜਰਮਨੀ ਤੋਂ ਵਾਪਸ ਪਰਤੇ ਸਨ।

ਵੀਆਈਪੀ ਸ਼ਹਿਰ ਮੋਹਾਲੀ ਦੇ ਵਿੱਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕੱਲੇ ਮੁਹਾਲੀ ਵਿਚ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਚਾਰ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਪੀੜਤ ਰਹਿ ਰਹੇ ਸਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਖੇਤਰ ਨੂੰ ਸਵੱਛ ਬਣਾਉਣ ਦਾ ਕੰਮ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ : Captain Amarinder Singh News: ਪੰਜਾਬ ਵਿੱਚ ਇੰਟਰਨੈੱਟ ਸੇਵਾ ਬੰਦ ਹੋਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ

ਪਹਿਲਾ ਮਾਮਲਾ ਫੇਜ਼ -3 ਏ ਵਿਚ ਇਕ ਬਜ਼ੁਰਗ ਔਰਤ (69) ਦਾ ਹੈ, ਜਿਸ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਹ ਪੰਜਾਬ ਦਾ ਤੀਜਾ ਪਾਜ਼ੀਟਿਵ ਮਾਮਲਾ ਸੀ। ਸੱਤ ਦਿਨ ਪਹਿਲਾਂ ਔਰਤ ਯੂਕੇ ਤੋਂ ਆਈ ਸੀ, ਜਿਸ ਨੂੰ ਸ਼ੁੱਕਰਵਾਰ ਸਵੇਰੇ ਪੁਲਿਸ ਦੀ ਮਦਦ ਨਾਲ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਸੀ। ਗੰਭੀਰ ਬਿਮਾਰੀ ਕਾਰਨ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਦੀ ਇਕ ਧਾਰਾ ਜੋੜ ਕੇ ਔਰਤ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਸ਼ਨੀਵਾਰ ਨੂੰ ਸਾਹਮਣੇ ਆਏ ਤਿੰਨ ਨਵੇਂ ਕੇਸਾਂ ਵਿੱਚ ਇਕ 74 ਸਾਲਾ ਬਜ਼ੁਰਗ ਔਰਤ ਵੀ ਹੈ ਜੋ ਕਿ ਉਸ ਔਰਤ ਦੀ ਭੈਣ ਹੈ ਜਿਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੀਟਿਵ ਆਈ ਸੀ। ਉਹ ਫੋਰਟਿਸ ਹਸਪਤਾਲ ਵਿੱਚ ਦਾਖਲ ਹੈ। ਇਹ ਦੋਵੇਂ ਭੈਣਾਂ 13 ਮਾਰਚ ਨੂੰ ਹੀ ਯੂਕੇ ਤੋਂ ਵਾਪਸ ਆਈਆਂ ਸਨ।

ਦੂਜਾ ਕੇਸ ਇਕ 28 ਸਾਲਾ ਲੜਕੀ ਦਾ ਹੈ। ਲੜਕੀ ਮੁਹਾਲੀ ਸਥਿਤ ਇਕ ਕੰਪਨੀ ਵਿਚ ਤਾਇਨਾਤ ਸੀ। ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਲੜਕੀ ਚੰਡੀਗੜ੍ਹ ਦੀ ਰਹਿਣ ਵਾਲੀ ਉਸ ਲੜਕੀ ਦੀ ਦੋਸਤ ਹੈ ਜੋ ਕੋਰੋਨਾ ਪੋਜ਼ੀਟਿਵ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

ਤੀਜਾ ਕੇਸ ਸੈਕਟਰ 69 ਦੀ 42 ਸਾਲਾ ਔਰਤ ਦਾ ਹੈ। ਉਹ 12 ਮਾਰਚ ਨੂੰ ਯੂਕੇ ਤੋਂ ਆਈ ਸੀ। ਉਸਦੀ ਰਿਪੋਰਟ ਵੀ ਪੋਜ਼ੀਟਿਵ ਆਈ ਹੈ। ਉਸ ਨੂੰ ਸੈਕਟਰ 16 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ