ਕੋਰੋਨਾ ਦੇ 6812 ਨਵੇਂ ਮਾਮਲੇ, ਪੰਜਾਬ ਵਿੱਚ 138 ਮੌਤਾਂ

6812 new cases of corona, 138 deaths in punjab

ਪੰਜਾਬ ‘ਚ ਕੋਰੋਨਾ ਦੇ 6812 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 138 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ ‘ਚ 364910 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ‘ਚੋਂ 8909 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ ‘ਚ ਕੁੱਲ 55469 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 6812 ਲੋਕ ਪਾਜ਼ੇਟਿਵ ਪਾਏ ਗਏ ਹਨ।

ਅੰਮ੍ਰਿਤਸਰ 14, ਬਰਨਾਲਾ 1, ਬਠਿੰਡਾ 21, ਫਰੀਦਕੋਟ 4, ਫਤਿਹਗੜ੍ਹ ਸਾਹਿਬ 2, ਫਾਜ਼ਿਲਕਾ 1, ਫਿਰੋਜ਼ਪੁਰ 3, ਗੁਰਦਾਸਪੁਰ 6, ਹੁਸ਼ਿਆਰਪੁਰ 6, ਜਲੰਧਰ 7, ਲੁਧਿਆਣਾ 18, ਮਾਨਸਾ 4, ਮੋਗਾ 1, ਐੱਸ.ਏ.ਐੱਸ ਨਗਰ 8, ਸ੍ਰੀ ਮੁਕਤਸਰ ਸਾਹਿਬ 4, ਪਠਾਨਕੋਟ 5, ਪਟਿਆਲਾ 11, ਰੋਪੜ 2, ਸੰਗਰੂਰ 12, ਐੱਸ. ਬੀ. ਐੱਸ ਨਗਰ 4 ਅਤੇ ਤਰਨਤਾਰਨ ‘ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 379,257 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3645 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, ਕੋਰੋਨਾ ਤੋਂ 2,69,507 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ ਵਿੱਚ 3,60,960 ਨਵੇਂ ਮਾਮਲੇ ਸਾਹਮਣੇ ਆਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ