ਮਸ਼ਹੂਰ ਅਮਰੀਕ ਸੁਖਦੇਵ ਢਾਬੇ ਦੇ 65 ਸਟਾਫ ਮੈਂਬਰਾਂ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ

65 employees of famous Dhaba came corona positive

ਹਰਿਆਣਾ ਦੇ ਮਸ਼ਹੂਰ ਸੁਖਦੇਵ ਢਾਬਾ ਦੇ 65 ਕਰਮਚਾਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਸਾਰੇ ਹੀ ਸਟਾਫ ਕਰਮਚਾਰੀ ਕੋਰੋਨਾ ਲੱਛਣਾ ਤੋਂ ਬਿਨ੍ਹਾਂ ਸੀ।ਹੁਣ ਇਨ੍ਹਾਂ ਸਭ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸਾਵਧਾਨੀ ਵਜੋਂ ਢਾਬਾ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਸਿਹਤ ਵਿਭਾਗ ਨੇ 200 ਲੋਕਾਂ ਦਾ ਟੈਸਟ ਕੀਤਾ ਸੀ ਜਿਸ ‘ਚ ਹੁਣ 65 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਦਿੱਲੀ-ਅੰਮ੍ਰਿਤਸਰ NH1 ਤੇ ਸਥਿਤ ਅਮਰੀਕ ਸੁਖਦੇਵ ਢਾਬਾ ਦਿੱਲੀ, ਪੰਜਾਬ ਅਤੇ ਹਰਿਆਣਾ ਨੂੰ ਜੋੜਦਾ ਹੈ। ਇਹ ਨੈਸ਼ਨਲ ਹਾਈਵੇ ਤੇ ਯਾਤਰੀਆਂ ਦੇ ਰੁੱਕਣ ਦੀ ਸਭ ਤੋਂ ਪਸੰਦੀਦਾ ਥਾਂ ਹੈ। ਇਹ ਢਾਬਾ ਖਾਣ ਪੀਣ ਲਈ 24 ਘੰਟੇ ਖੁੱਲਾ ਰਹਿੰਦਾ ਹੈ ਅਤੇ ਇੱਥੇ ਚੰਗਾ ਰਸ਼ ਵੀ ਦੇਖਣ ਨੂੰ ਮਿਲਦਾ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ