Corona in Punjab: ਫਿਰੋਜ਼ਪੁਰ ਵਿੱਚ ਨਹੀਂ ਰੁਕ Corona ਦਾ ਕਹਿਰ, 5 ਨਵੇਂ ਕੇਸ ਆਏ ਸਾਹਮਣੇ

5-new-corona-cases-in-ferozepur
Corona in Punjab: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਫਿਰੋਜ਼ਪੁਰ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਤੋਂ ਇਕ ਕਸਬਾ ਤਲਵੰਡੀ ਤੋਂ 2 ਗੁਰੂਹਰਸਹਾਏ ਤੋਂ ਇਕ ਮਮਦੋਟ ਤੋਂ ਅਤੇ ਇਕ ਫਿਰੋਜ਼ਸ਼ਾਹ ਤੋਂ ਸਾਹਮਣੇ ਆਏ ਹਨ। ਇਨ੍ਹਾਂ 5 ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹਾ ਫਿਰੋਜ਼ਪੁਰ ‘ਚ ਕੋਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ ਅਤੇ ਐਕਟਿਵ ਕੇਸ 63 ਹਨ, ਜਿਨ੍ਹਾਂ ‘ਚੋਂ 77 ਠੀਕ ਹੋ ਕੇ ਘਰਾਂ ‘ਚ ਪਰਤ ਚੁੱਕੇ ਹਨ ਅਤੇ 3 ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Punjab Rape News: ਫਿਰੋਜ਼ਪੁਰ ਵਿੱਚ ਹੈਵਾਨੀਅਤ ਨੇ ਹੱਦਾਂ ਕੀਤੀਆਂ ਪਾਰ, ਨੌਜਵਾਨ ਨੇ 7 ਸਾਲਾਂ ਬੱਚੀ ਨਾਲ ਕੀਤਾ ਜ਼ਬਰ-ਜਨਾਹ

ਦੱਸਣਯੋਗ ਹੈ ਕਿ ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਪਿਛਲੇ 24 ਘੰਟਿਆਂ ‘ਚ 26,506 ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਇਕ ਦਿਨ ‘ਚ ਸਭ ਤੋਂ ਵੱਧ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 26,506 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ 7,93,802 ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਸਭ ਤੋਂ ਵੱਧ 24,879 ਮਾਮਲੇ ਸਾਹਮਣੇ ਆਏ ਸਨ। ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਰਮਿਆਨ ਰਾਹਤ ਭਰੀ ਗੱਲ ਇਹ ਹੈ ਕਿ ਇਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਸ ਦੌਰਾਨ 19,135 ਰੋਗੀ ਸਿਹਤਮੰਦ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 4,95,513 ਲੋਕ ਰੋਗ ਮੁਕਤ ਹੋ ਚੁਕੇ ਹਨ। ਦੇਸ਼ ‘ਚ ਹਾਲੇ ਕੋਰੋਨਾ ਇਨਫੈਕਸ਼ਨ ਦੇ 2,76,685 ਸਰਗਰਮ ਮਾਮਲੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।