ਪੰਜਾਬ ‘ਚ ਜਾਰੀ ਕੋਰੋਨਾ ਕਹਿਰ ਅੱਜ 4653 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਨੇ ਗਵਾਈ ਜਾਨ

4653 new cases reported in Punjab today

ਕੋਰੋਨਾ ਦਾ ਕਹਿਰ ਕਿੰਨਾ ਵੱਧ ਚੁੱਕਿਆ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ। ਉਥੇ ਹੀ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ‘ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ।

ਅੱਜ 84 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ ‘ਚ 304660 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ ‘ਚੋਂ 7985 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ ‘ਚ ਕੁੱਲ 29741 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ 4653 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ ‘ਚ ਹੁੱਣ ਤੱਕ 6639409 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।

ਜਿਸਦੇ ਚੱਲਦੇ ਅੱਜ ਲੁਧਿਆਣਾ ‘ਚ 758, ਜਲੰਧਰ 380, ਐਸ. ਏ. ਐਸ. ਨਗਰ 792, ਪਟਿਆਲਾ 304, ਅੰਮ੍ਰਿਤਸਰ 342, ਹੁਸ਼ਿਆਰਪੁਰ 178, ਬਠਿੰਡਾ 221, ਗੁਰਦਾਸਪੁਰ 198, ਕਪੂਰਥਲਾ 137, ਐੱਸ. ਬੀ. ਐੱਸ. ਨਗਰ 52, ਪਠਾਨਕੋਟ 175, ਸੰਗਰੂਰ 126, ਫਿਰੋਜ਼ਪੁਰ 43, ਰੋਪੜ 80, ਫਰੀਦਕੋਟ 153, ਫਾਜ਼ਿਲਕਾ 79, ਸ੍ਰੀ ਮੁਕਤਸਰ ਸਾਹਿਬ 174, ਫਤਿਹਗੜ੍ਹ ਸਾਹਿਬ 51, ਤਰਨਤਾਰਨ 165, ਮੋਗਾ 92, ਮਾਨਸਾ 125 ਅਤੇ ਬਰਨਾਲਾ ‘ਚ 28 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ