ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ‘ਬਲੈਕ ਫੰਗਸ’ ਦੇ 4 ਸ਼ੱਕੀ ਮਰੀਜ਼ ਪਾਜ਼ੇਟਿਵ, 2 ਲੋਕਾਂ ਦੀ ਮੌਤ

4-suspected-paitents-of-black-fungus-in-govt-rajindra-hospital

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ੱਕੀ ਬਲੈਕ ਫੰਗਸ ਦੇ 6 ਮਰੀਜ਼ਾਂ ਵਿਚੋਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਹੋਰ ਅਤਿ ਗੰਭੀਰ ਹਨ।

ਮੈਡੀਸਨ ਵਿਭਾਗ ਦੇ ਮੁੱਖੀ ਡਾ. ਆਰ.ਐੱਸ ਸੀਬੀਆ ਅਨੁਸਾਰ ਜਿਹੜੇ ਮ੍ਰਿਤਕ ਹੋਏ ਹਨ, ਉਹ ਕੋਰੋਨਾ ਕਰਕੇ ਹੋਏ ਹਨ।

ਕੋਰੋਨਾ ਦੇ ਕੁੱਝ ਮਰੀਜ਼ ਜੋ ਕਿ ਨਿੱਜੀ ਹਸਪਤਾਲਾ ਵਿੱਚ ਦਾਖਿਲ ਹਨ ਨੂੰ ਵੀ ਬਲੈਕ ਫੰਗਸ ਦੀ ਸ਼ਿਕਾਇਤ ਸਾਹਮਣੇ ਆਈ ਹੈ।

ਮੰਗਲਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 7143 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੋਰੋਨਾ ਕਰਕੇ 231 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। 8174 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ