ਪੰਜਾਬ ਦੇ ਨੌਜਵਾਨਾਂ ਦੀ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੋਣ, ਦਵਾਇਆ ਪੰਜਾਬ ਨੂੰ ਮਾਣ

jalandhar boys nomination thumbnail

ਪੰਜਾਬ ਦੇ ਜਲੰਧਰ ਦੇ ਚਾਰ ਨੌਜਵਾਨ ਗੁਰਅਸ਼ੀਸ਼ ਸਿੰਘ, ਸੁਬੇਗ ਸਿੰਘ, ਰੋਬਿਨ ਸਿੰਘ ਤੇ ਕੁੰਵਰ ਰਾਜ ਸਿੰਘ ਨੇ ਫ਼ਿਲਮੀ ਦੁਨੀਆ ‘ਚ ਵੱਡੀ ਕਾਮਯਾਬ ਹਾਸਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੇ ਛੋਟੀ ਉਮਰ ‘ਚ ਹੀ ਤਿੰਨ ਅਜਿਹੀਆਂ ਕਮਾਲ ਫ਼ਿਲਮਾਂ ਬਣਾਈਆਂ ਹਨ ਜਿਨ੍ਹਾਂ ਨੂੰ ਫ਼ਿਲਮੀ ਦੁਨੀਆ ਦੇ ਸਭ ਤੋਂ ਵੱਡੇ ਐਵਾਰਡ ਦਾਦਾ ਸਾਹਿਬ ਫਾਲਕੇ ਲਈ ਨੌਮੀਨੇਟ ਕੀਤਾ ਗਿਆ ਹੈ।

ਜਲੰਧਰ ਦੇ ਕਾਲਜ ਏਪੀਜੇ ਦੇ ਵਿਦਿਆਰਥੀ ਗੁਰਆਸ਼ੀਸ਼ ਤੇ ਰੋਬਿਨ ਸਿੰਘ ਨੇ ‘ਯੂਜ਼ਲੈਸ’ ਫ਼ਿਲਮ ਬਣਾਈ। ਇਸ ਬਾਰੇ ਗੱਲ ਕਰਦਿਆਂ ਗੁਰਆਸ਼ੀਸ਼ ਨੇ ਕਿਹਾ ਕਿ 35 ਮਿੰਟ ਦੀ ‘ਯੂਜ਼ਲੈਸ’ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਯੂਜ਼ਲੈਸ ਯਾਨੀ ਬੇਕਾਰ ਕਹਿੰਦਾ ਹੈ। ਇਹ ਲੋਕ ਇੱਕ ਛੋਟੀ ਜਿਹੀ ਉਮੀਦ ਮਿਲਣ ਤੋਂ ਬਾਅਦ ਕਾਮਯਾਬੀ ਨੂੰ ਹਾਸਲ ਕਰਦੇ ਹਨ।

‘ਆਈ ਗੌਟ ਮਾਈ ਸਟੋਰੀ’ ਫ਼ਿਲਮ ਬਣਾਉਣ ਵਾਲੇ ਰਾਈਟਰ ਤੇ ਡਾਇਰੈਕਟਰ ਕੁੰਵਰ ਰਾਜ ਨੇ ਦੱਸਿਆ ਕਿ ਉਸ ਦੀ 10 ਮਿੰਟ ਦੀ ਫ਼ਿਲਮ ਤਿੰਨ ਲੇਖਕਾਂ ਦੀ ਕਹਾਣੀ ਹੈ, ਜੋ ਲਵ ਸਟੋਰੀ ਬਣਾਉਣ ਜਾ ਰਹੇ ਹਨ ਪਰ ਕਿਸੇ ਹਾਦਸੇ ਕਾਰਨ ਉਹ ਕਾਮਯਾਬ ਨਹੀਂ ਹੋ ਪਾਉਂਦੇ।

ਇਹ ਵੀ ਪੜ੍ਹੋ : ਪੰਜਾਬ ‘ਚ ਬੀਜੇਪੀ ਦੀ ਬਾਗਡੋਰ ਸੰਭਾਲਣਗੇ ਸੰਨੀ ਦਿਓਲ!

ਇਸ ਤੋਂ ਬਾਅਦ ਤੀਜੀ ਫ਼ਿਲਮ ‘ਲਿਟਲ ਡੀ’ ਹੈ ਜੋ ਮਕੈਨੀਕਲ ਵਿਦਿਆਰਥੀ ਸੁਬੇਰ ਸਿੰਘ ਨੇ ਬਣਾਈ ਹੈ। ਇਸ ‘ਚ ਦੋ ਪੱਖ ਦਿਖਾਏ ਗਏ ਹਨ। ਪਹਿਲਾ ਪੱਖ ਦਿਖਾਇਆ ਹੈ ਕਿ ਅਸੀਂ ਤਕਨੀਕ ‘ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਹੋ ਗਏ ਹਾਂ ਤੇ ਦੂਜੇ ਪਾਸੇ ਦਿਖਾਇਆ ਹੈ ਕਿ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਨਾਉਣ ਦੀ ਥਾਂ ਅਸੀਂ ਉਮੀਦਾਂ ਨੂੰ ਵਧਾ ਰਹੇ ਹਾਂ ਜਿਸ ਕਾਰਨ ਅਸੀਂ ਸੰਤੁਸ਼ਟ ਨਹੀਂ ਹੋ ਪਾਉਂਦੇ।

ਦਾਦਾ ਸਾਹਿਬ ਫਾਲਕੇ ਐਵਾਰਡ ਲਈ 3500 ਫ਼ਿਲਮਾਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਵਿੱਚੋਂ ਜਲੰਧਰ ਦੇ ਇਨ੍ਹਾਂ ਚਾਰ ਨੌਜਵਾਨਾਂ ਦੀਆਂ ਵੀ ਤਿੰਨ ਫ਼ਿਲਮਾਂ ਹਨ ਜੋ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ।

Source:AbpSanjha