Corona in Punjab: ਫਿਰੋਜ਼ਪੁਰ ਵਿੱਚ Corona ਦਾ ਕਹਿਰ, 4 ਹੋਰ ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

4-new-corona-cases-in-ferozpur
Corona in Punjab: ਫਿਰੋਜ਼ਪੁਰ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ‘ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਵੀਰਵਾਰ ਸਵੇਰੇ ਫਿਰੋਜ਼ਪੁਰ ‘ਚ ਕੋਰੋਨਾ ਦੇ 4 ਨਵੇਂ ਪੀੜਤ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ 4 ਮਰੀਜ਼ ਫਿਰੋਜ਼ਪੁਰ ਦੇ ਕੋਰੋਨਾ ਪੀੜਤ ਬੈਂਕ ਮੁਲਾਜ਼ਮ ਪਤੀ-ਪਤਨੀ ਦੇ ਸੰਪਰਕ ‘ਚ ਰਹੇ ਸਨ, ਜਿਨ੍ਹਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।