ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਨੇੜੇ ਦਰਖਤ ਨਾਲ ਟਕਰਾਈ ਕਾਰ ,ਪਤੀ ਪਤਨੀ ਸਮੇਤ 4 ਮੌਤਾਂ

4-killed-including-husband-and-wife

ਬਠਿੰਡਾ ਮਾਰਗ ਤੇ ਪਿੰਡ ਭਲਾਈਆਣਾ ਨੇੜੇ ਇੱਕ ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ ਹੈ। ਜਿਸ ਕਾਰਨ ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜਦਕਿ ਕਾਰ ਚਾਲਕ ਦਾ ਬਚਾਅ ਹੋ ਗਿਆ।

ਪਰਿਵਾਰ ਦੇ ਚਾਰ ਜੀਆਂ ਦੀ ਪਹਿਚਾਣ ਹੋ ਗਈ ਹੈ। ਜਿਨ੍ਹਾਂ ਵਿਚ ਮ੍ਰਿਤਕ  ਸਤਨਾਮ ਸਿੰਘ, ਉਸ ਦੀ ਪਤਨੀ ਰਾਣੀ ਕੌਰ, ਭੈਣ ਰਘੁਬੀਰ ਕੌਰ ਅਤੇ 12 ਸਾਲ ਦਾ ਭਾਣਜਾ ਸ਼ਾਮਿਲ ਹੈ। ਮ੍ਰਿਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਪਿੰਡ ਅਤਰ ਸਿੰਘ ਵਾਲਾ ਨਾਲ ਸਬੰਧਿਤ ਹਨ।

ਸੰਗਰੂਰ ਜ਼ਿਲ੍ਹੇ ਦੇ ਚਾਰ ਵਿਅਕਤੀ ਦਵਾਈ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਨੰਬਰ ਪੀਬੀ19 ਆਰ 5967  ਪਿੰਡ ਭਲਾਈਆਣਾ ਦੀ ਅਨਾਜ ਮੰਡੀ ਕੋਲ ਪਹੁੰਚੀ ਤਾਂ ਤੇਜ ਰਫ਼ਤਾਰ ਗੱਡੀ ਮੋੜ ਨੇੜੇ ਆ ਕੇ ਬੇਕਾਬੂ ਹੋ ਸਿੱਧੀ ਜਾ ਕੇ ਦਰੱਖਤ ਨਾਲ ਜਾ ਟਕਰਾਈ।

ਕਾਰ ਵਿਚ ਸਵਾਰ ਵਿਅਕਤੀ, ਉਸਦੀ ਪਤਨੀ, ਭੈਣ ਅਤੇ ਭਾਣਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ਨੂੰ ਚਲਾ ਰਿਹਾ ਡਰਾਈਵਰ ਬਚ ਗਿਆ। ਇਸ ਹਾਦਸੇ ਮਗਰੋਂ ਲੋਕਾਂ ਨੇ ਛੱਤ ਨੂੰ ਪੱਟ ਕੇ ਲਾਸ਼ਾਂ ਨੂੰ ’ਚੋਂ ਕੱਢਿਆ ਅਤੇ ਜ਼ਖਮੀ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ