ਲੁਧਿਆਣਾ ਲੋਧੀ ਕਲੱਬ ਨੇੜੇ ਪਾਰਕ ਵਿੱਚ 4 ਦਿਨ ਦੀ ਨਵਜੰਮੀ ਬੱਚੀ ਮਿਲੀ

4-day-old-newborn-girl-found-in-park-near-ludhiana-lodhi-club

ਲੁਧਿਆਣਾ ਦੇ ਲੋਧੀ ਕਲੱਬ ਦੇ ਨਾਲ ਲੱਗਦੀ ਇਕ ਪਾਰਕ ‘ਚੋਂ ਕੁਝ ਦਿਨਾਂ ਦੀ ਨਵੀਂ ਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਿੰਦਾ ਕਰ ਦਿੱਤਾ ਹੈ।

ਬੀਆਰਐੱਸ ਨਗਰ ਦੇ ਸੰਨੀ ਮਸੀਹ ਨੇ ਅਚਾਨਕ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਝਾੜੀਆਂ ਵਿੱਚ ਕਾਲੇ ਰੰਗ ਦੇ ਥੈਲੇ ਚ ਕੁਝ ਦਿਨਾਂ ਦੀ ਮਾਸੂਮ ਲੜਕੀ ਪਈ ਹੋਈ ਸੀ। ਸੰਨੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਬੱਚੀ ਨੂੰ ਇਲਾਕੇ ਦੇ ਹੀ ਇਕ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰੇਗੀ ।

ਅਧਿਕਾਰੀ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਬੱਚੀ ਨੂੰ ਸੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਮੁਤਾਬਕ ਮੁਲਜ਼ਮ ਨੂੰ ਤਲਾਸ਼ਣ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ