400 ਲੀਟਰ ਨਜ਼ਾਇਜ਼ ਸ਼ਰਾਬ ਸਣੇ 4 ਗ੍ਰਿਫਤਾਰ

4-arrested-with-400-liters-of-illicit-liquor

ਪੁਲਿਸ ਨੇ 400 ਲੀਟਰ ਨਾਜਾਇਜ਼ ਸ਼ਰਾਬ, 1,16,000 ਕਿੱਲੋ ਲਾਹਣ, 10 ਚਾਲੂ ਭੱਠੀਆਂ, 20 ਡਰੰਮ ਤੇ 7 ਗੈਸ ਸਲੰਡਰ ਬਰਾਮਦ ਕੀਤੇ ਹਨ।

ਇੱਥੋਂ ਦੀ ਦਿਹਾਤੀ ਪੁਲਸ ਨੇ ਚੱਕ ਮਿਸ਼ਰੀ ਖਾਂ  ਪਿੰਡ ‘ਚ ਬੀਤੀ ਰਾਤ ਕੀਤੇ ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਿਸ ਨੇ 400 ਲੀਟਰ ਨਾਜਾਇਜ਼ ਸ਼ਰਾਬ, 1,16,000 ਕਿੱਲੋ ਲਾਹਣ, 10 ਚਾਲੂ ਭੱਠੀਆਂ, 20 ਡਰੰਮ ਤੇ 7 ਗੈਸ ਸਲੰਡਰ ਬਰਾਮਦ ਕੀਤੇ ਹਨ।

ਪੁਲਿਸ ਨੇ ਇਸ ਬਰਾਮਦਗੀ ਦੇ ਨਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।