ਪੰਜਾਬ ਵਿੱਚ ਕੋਰੋਨਾ ਨਾਲ ਤੀਜੀ ਮੌਤ, 3 ਨਵੇਂ ਕੇਸ ਵੀ ਆਏ ਸਾਹਮਣੇ, ਮਰੀਜ਼ਾ ਦੀ ਕੁਲ ਗਿਣਤੀ ਹੋਈ 41

Corona Virus in Punjab : ਪੰਜਾਬ ਵਿਚ ਸੋਮਵਾਰ ਤੱਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ। ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪਟਿਆਲਾ ਵਿੱਚ ਹਸਪਤਾਲ ਵਿੱਚ ਦਾਖਲ ਇੱਕ ਔਰਤ ਵੀ ਸੋਮਵਾਰ ਸ਼ਾਮ 6 ਵਜੇ ਦਮ ਤੋੜ ਗਈ। ਉਹ ਲੁਧਿਆਣਾ ਦੀ ਵਸਨੀਕ ਸੀ। ਇਸ ਦੇ ਨਾਲ ਸੋਮਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ ਵੀ 38 ਤੋਂ ਵੱਧ ਕੇ 41 ਹੋ ਗਈ। ਫਿਰੋਜ਼ਪੁਰ ਵਿੱਚ ਕੋਰੋਨਾ ਦੇ ਇੱਕ ਸ਼ੱਕੀ 31 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਉਸਦੇ ਸੈਂਪਲ ਜਾਂਚ ਲਈ ਅੰਮ੍ਰਿਤਸਰ ਭੇਜੇ ਗਏ ਹਨ। ਪੰਜਾਬ ਵਿਚ ਕਰਫਿ ਦੀ ਮਿਆਦ ਵੀ 14 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ।

ਸੋਮਵਾਰ ਨੂੰ ਮੁਹਾਲੀ ਦੇ ਵਿੱਚ ਇੱਕ 65 ਸਾਲਾ ਬਜ਼ੁਰਗ ਕੋਰੋਨਾ ਪੋਜ਼ੀਟਿਵ ਪਾਇਆ ਗਿਆ। ਉਸ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੁਬਈ ਤੋਂ ਵਾਪਸ ਆਏ ਪਟਿਆਲਾ ਨਿਵਾਸੀ ਨੂੰ ਵੀ ਪੋਜ਼ੀਟਿਵ ਪਾਏ ਜਾਣ ‘ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ। ਦੂਜੇ ਪਾਸੇ ਹਰਿਆਣਾ ਦੇ ਅੰਬਾਲਾ ਦੇ ਸਿਵਲ ਹਸਪਤਾਲ ਅਤੇ ਜਲੰਧਰ ਤੋਂ ਸਾਹਮਣੇ ਆਏ ਮਰੀਜਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੀ ਜਾਂਚ ਰਿਪੋਰਟ ਨੇਗੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : Corona In Punjab: ਕੈਪਟਨ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ, ਇੰਨ੍ਹਾਂ ਚੀਜਾਂ ਤੋਂ ਹਟਾਈ ਪਾਬੰਦੀ

ਸੂਬਾ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਹੁਣ ਤੱਕ 1051 ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਸੈਂਪਲ ਲਏ ਹਨ, ਜਿਨ੍ਹਾਂ ਵਿਚੋਂ 881 ਦੀ ਰਿਪੋਰਟਾਂ ਨੇਗੇਟਿਵ ਪਾਈਆਂ ਗਈਆਂ ਹਨ। ਫਿਲਹਾਲ 129 ਲੋਕਾਂ ਦੀ ਜਾਂਚ ਰਿਪੋਰਟਾਂ ਦਾ ਇੰਤਜ਼ਾਰ ਹੈ। ਇਸ ਵੇਲੇ ਵਿਦੇਸ਼ਾਂ ਤੋਂ ਪਰਤ ਚੁੱਕੇ ਪਰਵਾਸੀ ਭਾਰਤੀ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ, ਜਿਨ੍ਹਾਂ ਨੇ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਆਪਣੀ ਸਿਹਤ ਜਾਂਚ ਅਜੇ ਤੱਕ ਨਹੀਂ ਕਰਵਾਈ ਹੈ ਅਤੇ ਸੂਬੇ ਵਿਚ ਲੁੱਕ ਕੇ ਰਹਿ ਰਹੇ ਹਨ। ਸਰਕਾਰ ਨੇ ਉਨ੍ਹਾਂ ਦੀ ਭਾਲ ਸੂਬੇ ਦੀ ਪੁਲਿਸ ਨੂੰ ਸੌਂਪ ਦਿੱਤੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ