Corona Virus Punjab : ਪੰਜਾਬ ਚ’ ਕੋਰੋਨਾ ਮਰੀਜ਼ਾ ਦੀ ਗਿਣਤੀ ਹੋਈ 31, ਇਹਨਾਂ ਸ਼ਹਿਰਾਂ ਵਿੱਚ ਪਹੁੰਚਿਆ ਕੋਰੋਨਾ

31 Positive Cases of Corona Virus in Punjab

Corona Virus Punjab : ਪੰਜਾਬ ਵਿੱਚ ਬੁੱਧਵਾਰ ਨੂੰ ਇਕ ਹੋਰ ਕੋਰੋਨਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਦੇ ਨਾਲ ਹੀ ਸੂਬੇ ਵਿੱਚ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ 31 ਹੋ ਗਈ। ਹੁਸ਼ਿਆਰਪੁਰ ਵਿੱਚ ਕੋਰੋਨਾ ਪੋਜ਼ੀਟਿਵ ਪਾਏ ਗਏ ਪਾਠੀ ਦੇ ਬੇਟੇ ਦੀ ਰਿਪੋਰਟ ਵੀ ਪੋਜ਼ੀਟਿਵ ਆਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਦੇ ਡਾਕਟਰ ਜਸਵੀਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸੂਬੇ ਵਿੱਚ ਕੋਰੋਨਾ ਦਾ ਸਭ ਤੋਂ ਬੁਰਾ ਪ੍ਰਭਾਵ ਨਵਾਂਸ਼ਹਿਰ ਤੇ ਪਿਆ ਹੈ। ਫਰ ਅੰਮ੍ਰਿਤਸਰ , ਮੁਹਾਲੀ, ਹੁਸ਼ਿਆਰਪੁਰ ਤੋਂ ਬਾਦ ਹੁਣ ਜਲੰਧਰ ਅਤੇ ਲੁਧਿਆਣਾ ਵੀ ਕੋਰੋਨਾ ਦੇ ਮਰੀਜ਼ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਲੁਧਿਆਣਾ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮੁਹਾਲੀ ਵਿੱਚ 5, ਜਲੰਧਰ ਵਿੱਚ 3, ਅੰਮ੍ਰਿਤਸਰ ਵਿੱਚ 2 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : Fake Corona Information ਤੋਂ ਬਚੋ! ਕੋਰੋਨਾ ਬਾਰੇ ਸਹੀ ਜਾਣਕਾਰੀ ਇਨ੍ਹਾਂ ਨੰਬਰਾਂ ਤੋਂ ਲਵੋ

ਸੂਬਾ ਸਰਕਾਰ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਸੂਬੇ ਦੇ ਆਈਸੋਲੇਸ਼ਨ ਵਾਰਡ ਵਿੱਚ ਕੋਰੋਨਾ ਤੋਂ ਪੀੜਤ 7 ਹੋਰ ਲੋਕਾਂ ਨੂੰ ਦਾਖਲ ਕਰਵਾਇਆ ਗਿਆ। ਹਲੇ ਉਹਨਾਂ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਵਿੱਚੋਂ ਤਿੰਨ ਜ਼ਿਲਾ ਜਲੰਧਰ ਦੇ ਫਿਲੌਰ ਕਸਬੇ ਤੋਂ ਹਨ। ਤਿੰਨ ਹੋਰ ਮਾਮਲੇ ਨਵਾਂਸ਼ਹਿਰ ਦੇ ਬਲਦੇਵ ਸਿੰਘ ਨਾਲ ਸਬੰਧਤ ਹਨ, ਜਿਨ੍ਹਾਂ ਦੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਉਸ ਨਾਲ ਸਬੰਧਤ 17 ਲੋਕਾਂ ਦੀਆਂ ਰਿਪੋਰਟਾਂ ਵੀ ਪੋਜ਼ੀਟਿਵ ਆਈਆਂ ਹਨ।

ਮੰਗਲਵਾਰ ਤੱਕ ਸਿਹਤ ਵਿਭਾਗ ਨੇ 282 ਸ਼ੱਕੀ ਮਾਮਲਿਆਂ ਦੀ ਸੈਂਪਲ ਜਾਂਚ ਕੀਤੀ। ਇਨ੍ਹਾਂ ਵਿੱਚੋਂ 220 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ, ਜਦੋਂ ਕਿ 32 ਲੋਕਾਂ ਦੀ ਜਾਂਚ ਰਿਪੋਰਟ ਦੀ ਉਡੀਕ ਹੈ। ਇਨ੍ਹਾਂ 32 ਲੋਕਾਂ ਅਤੇ ਉਨ੍ਹਾਂ ਦੇ ਨੇੜਲੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਫਤਹਿਗੜ੍ਹ ਸਾਹਿਬ ਦੇ ਇੱਕ ਸ਼ੱਕੀ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ, ਜਿਥੇ ਕਿਸੇ ਹੋਰ ਬਿਮਾਰੀ ਕਾਰਨ ਮਰੀਜ਼ ਦੀ ਮੌਤ ਹੋ ਗਈ। ਪੀਜੀਆਈ ਟੈਸਟ ਦੀ ਰਿਪੋਰਟ ਦੇ ਅਨੁਸਾਰ, ਕੋਵਿਡ -19 ਦੇ ਲੱਛਣ ਮਰੀਜ਼ ਵਿੱਚ ਨਹੀਂ ਪਾਏ ਗਏ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ