Corona in Punjab: ਪੰਜਾਬ ‘ਚ 30 ਨਵੇਂ ਕੋਰੋਨਾ ਕੇਸ ਆਏ ਸਾਹਮਣੇ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 2263

30-new-cases-in-punjab-2263-total-patients
Corona in Punjab: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫਿਰ ਵੱਧਦਾ ਜਾ ਰਿਹਾ ਹੈ।ਪੰਜਾਬ ਵਿੱਚ ਕੋਰੋਨਾਵਾਇਰਸ ਦੇ 30 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2263 ਹੋ ਗਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 45 ਹੈ।

ਇਹ ਵੀ ਪੜ੍ਹੋ: Corona in Punjab: ਪਠਾਨਕੋਟ ਵਿੱਚ Corona ਦਾ ਕਹਿਰ, 3 ਹੋਰ ਨਵੇਂ ਮਾਮਲੇ ਆਏ ਸਾਹਮਣੇ

ਐਤਵਾਰ ਨੂੰ ਰੋਪੜ ‘ਚ ਅੱਠ, ਲੁਧਿਆਣਾ ‘ਚ ਨੌਂ, ਹੁਸ਼ਿਆਰਪੁਰ ‘ਚ ਚਾਰ, ਮੋਗਾ ‘ਚ ਇੱਕ, ਅੰਮ੍ਰਿਤਸਰ ‘ਚ ਤਿੰਨ, ਜਲੰਧਰ ‘ਚ ਚਾਰ ਅਤੇ ਬਰਨਾਲਾ ‘ਚ ਇੱਕ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤਾ ਗਿਆ। ਅੱਜ ਕੁੱਲ੍ਹ 20 ਮਰੀਜ਼ ਸਿਹਤਯਾਬ ਹੋਏ ਹਨ। ਜਿਨ੍ਹਾਂ ਵਿਚੋਂ 4 ਅੰਮ੍ਰਿਤਸਰ, 4 ਲੁਧਿਆਣਾ, 1 ਤਰਨਤਾਰਨ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 1 ਪਟਿਆਲਾ, 1 ਮੁਹਾਲੀ ਅਤੇ 3 ਪਠਾਨਕੋਟ ਤੋਂ ਹਨ।

ਸੂਬੇ ‘ਚ ਕੁੱਲ 87852 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2263 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 1987 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 231 ਲੋਕ ਐਕਟਿਵ ਮਰੀਜ਼ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।